ਲੰਡਨ ਵਿੱਚ ‘ਅੱਤਵਾਦ ਰੋਕੂ ਮੁਹਿੰਮ’ ਦੌਰਾਨ ਪੁਲੀਸ ਨੇ ਮਹਿਲਾ ਨੂੰ ਮਾਰੀ ਗੋਲੀ

ਲੰਡਨ, 28 ਅਪ੍ਰੈਲ, (ਸ.ਬ.)  ਲੰਡਨ ਵਿੱਚ ਇਕ ਖੁਫੀਆ ਅਭਿਆਨ ਦੇ ਬਾਅਦ ਅੱਤਵਾਦੀ ਵਿਰੋਧੀ ਛਾਪੇਮਾਰੀ ਦੌਰਾਨ ਪੁਲੀਸ ਨੇ ਇਕ ਮਹਿਲਾ ਨੂੰ ਗੋਲੀ ਮਾਰ ਦਿੱਤੀ| ਲੰਡਨ ਦੀ ਮੈਟਰੋਪੋਲੀਟਨ ਪੁਲੀਸ ਨੇ ਬੀਤੇ ਦਿਨੀਂ ਇਕ ਬਿਆਨ ਵਿੱਚ ਕਿਹਾ ਕਿ ਉਤਰ-ਪੱਛਮ ਲੰਡਨ ਵਿੱਚ ਚਲ ਰਹੀ ਅੱਤਵਾਦੀ ਵਿਰੋਧੀ ਜਾਂਚ ਦੌਰਾਨ ਲਗਭਗ 20 ਸਾਲਾ ਮਹਿਲਾ ਨੂੰ ਗੋਲੀ ਮਾਰੀ ਗਈ| ਉਹ ਅੱਤਵਾਦੀ ਵਿਰੋਧੀ ਜਾਂਚ ਵਿੱਚ ਇਕ ਛੱਕੀ ਸੀ ਅਤੇ ਹੁਣ ਉਹ ਪੁਲੀਸ ਦੀ ਸੁਰੱਖਿਆ ਵਿੱਚ ਹਸਪਤਾਲ ਵਿੱਚ ਭਰਤੀ ਹੈ| ਬੀਤੀ  ਸ਼ਾਮ ਹੋਈ ਛਾਪੇਮਾਰੀ ਵਿੱਚ ਅੱਤਵਾਦ ਦੇ ਅਰੋਪਾਂ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ| ਪੁਲੀਸ ਨੇ ਲੰਡਨ ਵਿੱਚ ਛਾਪਾ ਮਾਰਨ ਦੇ ਬਾਅਦ ਦੱਖਣੀ-ਪੂਰਬ ਇੰਗਲੈਂਡ ਦੇ ਕੇਂਟ ਵਿੱਚ 43 ਸਾਲਾ ਇਕ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ| ਪੁਲੀਸ ਨੇ ਕਿਹਾ, ”ਚਾਰਾਂ ਨੂੰ ਅੱਤਵਾਦੀ ਘਟਨਾ ਨੂੰ ਅੰਜ਼ਾਮ ਦੇਣ ਦੇ ਛੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ|”
ਪੁਲੀਸ ਮੁਤਾਬਕ ਬੀਤੇ ਦਿਨੀਂ  ਸੰਸਦ ਭਵਨ ਦੇ ਨੇੜੇ ਚਾਕੂ ਸਮੇਤ ਗ੍ਰਿਫਤਾਰ ਕੀਤੇ ਗਏ ਵਿਅਕਤੀ ਨਾਲ ਇਸ ਦਾ ਸੰਬੰਧ ਨਹੀਂ ਹੈ| ਇਸਲਾਮ ਧਰਮ ਅਪਨਾਉਣ ਵਾਲੇ 52 ਸਾਲਾ ਖਾਲਿਦ ਮਸੂਦ ਦੇ 22 ਮਾਰਚ ਨੂੰ ਕੀਤੇ ਗਏ ਘਾਤਕ ਹਮਲੇ ਦੇ ਬਾਅਦ ਹੀ ਸੰਸਦ ਦੇ ਨੇੜੇ ਦਾ ਇਲਾਕਾ ਹਾਈ ਅਲਰਟ ਤੇ ਹੈ| ਮਸੂਦ ਨੇ ਪੈਦਲ ਯਾਤਰੀਆਂ ਤੇ ਗੱਡੀ ਚੜਾ ਦਿੱਤੀ ਸੀ, ਜਿਸ ਵਿੱਚ 4 ਲੋਕ ਮਰ ਗਏ ਸਨ ਅਤੇ ਸੰਸਦ ਦੇ ਐਂਟਰੀ ਗੇਟ ਤੇ ਇਕ ਪੁਲੀਸ ਅਧਿਕਾਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਗਈ ਸੀ|

Leave a Reply

Your email address will not be published. Required fields are marked *