ਲੰਡਨ ਵਿੱਚ ਤੇਜ਼ ਰਫਤਾਰ ਗੱਡੀ ਨੇ ਰਾਹਗੀਰਾਂ ਨੂੰ ਕੁਚਲਿਆ, 3 ਜ਼ਖਮੀ ਤੇ ਇਕ ਗ੍ਰਿਫਤਾਰ

ਲੰਡਨ, 19 ਜੂਨ (ਸ.ਬ.)  ਪਿਛਲੇ ਕੁੱਝ ਮਹੀਨਿਆਂ ਤੋਂ ਅੱਤਵਾਦੀ ਹਮਲੇ ਦੀ ਮਾਰ ਝੱਲ ਚੁੱਕੇ ਲੰਡਨ ਵਿੱਚ ਇਕ ਵਾਰ ਫਿਰ ਤੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ| ਖਬਰਾਂ ਮੁਤਾਬਕ ਲੰਡਨ ਦੇ ਫਿੰਸਬਰੀ ਪਾਰਕ ਕੋਲ ਇਕ ਤੇਜ਼ ਰਫਤਾਰ ਵਾਲੇ ਵਾਹਨ ਨੇ ਕਈ ਯਾਤਰੀਆਂ ਨੂੰ ਕੁਚਲ ਦਿੱਤਾ ਹੈ| ਤਾਜਾ ਖਬਰਾਂ ਮੁਤਾਬਕ ਹੁਣ ਤਕ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ 10 ਵਿਅਕਤੀ ਜ਼ਖਮੀ ਹੋ ਗਏ ਹਨ|
ਸਥਾਨਕ ਪੁਲੀਸ ਨੇ ਦੱਸਿਆ ਕਿ ਉਤਰੀ ਲੰਡਨ ਦੇ ਫਿੰਸਬਰੀ ਪਾਰਕ ਦੇ ਇਲਾਕੇ ਵਿੱਚ ਇਕ ਤੇਜ਼ ਰਫਤਾਰ ਵਾਲੇ ਵਾਹਨ ਨੇ ਰਾਤ 12.20 ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 7 .15 ਵਜੇ) ਇਕ ਮਸਜਿਦ ਦੇ ਬਾਹਰ ਨਿਕਲ ਰਹੇ ਵਿਅਕਤੀਆਂ ਨੂੰ ਕੁਚਲ ਦਿੱਤਾ|
ਪੁਲੀਸ ਨੇ ਟਵਿੱਟਰ ਤੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਘਟਨਾ ਮਗਰੋਂ ਅਸੀਂ ਕਈ ਐਂਬੂਲੈਂਸ ਘਟਨਾ ਵਾਲੀ ਥਾਂ ਤੇ ਭੇਜੀਆਂ ਹਨ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਮਗਰੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ| ਉਥੇ ਹੀ ‘ਮੁਸਲਮਾਨ ਕੌਂਸਲ ਆਫ ਬ੍ਰਿਟੇਨ’ ਨੇ ਵੀ ਟਵੀਟ ਕਰਕੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਪੀੜਤਾਂ ਦੇ ਨਾਲ ਹਨ| ਜ਼ਿਆਦਾ ਜਾਣਕਾਰੀ ਦਾ ਇੰਤਜ਼ਾਰ ਹੈ| ਕਈ ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ 3 ਵਿਅਕਤੀ  ਜ਼ਖਮੀ ਹੋਣ ਦੀ ਖਬਰ ਹੈ|

Leave a Reply

Your email address will not be published. Required fields are marked *