ਲੰਡਨ ਵਿੱਚ ਹੋਈ ਗੋਲੀਬਾਰੀ, 3 ਵਿਅਕਤੀ ਜ਼ਖਮੀ

ਲੰਡਨ, 21 ਅਗਸਤ (ਸ.ਬ.) ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਕਿੰਗਸਬਰੀ ਟਿਊਬ ਸਟੇਸ਼ਨ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ 3 ਵਿਅਕਤੀ ਜ਼ਖਮੀ ਹੋ ਗਏ| ਇਕ ਪੁਲੀਸ ਬੁਲਾਰੇ ਨੇ ਦੱਸਿਆ ਕਿ 20 ਅਗਸਤ ਨੂੰ ਰਾਤ ਦੇ ਲਗਭਗ 9.45 ਵਜੇ ਕਿੰਗਸਬਰੀ ਰੋਡ ਉਤੇ ਗੋਲੀਬਾਰੀ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਅਤੇ ਐਂਬੂਲੈਂਸ ਸੇਵਾ ਨੂੰ ਅਲਰਟ ਕਰ ਦਿੱਤਾ ਗਿਆ ਹੈ|
ਘਟਨਾ ਵਾਲੇ ਸਥਾਨ ਉਤੇ ਕਈ ਪੁਲੀਸ ਅਧਿਕਾਰੀ ਅਤੇ ਐਮਰਜੈਂਸੀ ਵਾਹਨ ਦੇਖੇ ਗਏ| ਅਜੇ ਤਕ ਕਿਸੇ ਸ਼ੱਕੀ ਨੂੰ ਹਿਰਾਸਤ ਵਿੱਚ ਲੈਣ ਦੀ ਕੋਈ ਖਬਰ ਨਹੀਂ ਹੈ ਅਤੇ ਪੁਲੀਸ ਵਾਲੇ ਸ਼ੱਕੀ ਨੂੰ ਲੱਭਣ ਲਈ ਕੋਸ਼ਿਸ਼ਾਂ ਕਰ ਰਹੇ ਹਨ|

Leave a Reply

Your email address will not be published. Required fields are marked *