ਲੰਡਨ : 3 ਮੰਜ਼ਲਾਂ ਇਮਾਰਤ ਵਿੱਚ ਲੱਗੀ ਭਿਆਨਕ ਅੱਗ, ਇੱਕ ਔਰਤ ਦੀ ਮੌਤ

ਲੰਡਨ , 6 ਸਤੰਬਰ (ਸ.ਬ.) ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਦੱਖਣੀ-ਪੂਰਬੀ ਵਿੱਚ ਵੂਲਵਿਚ ਦੇ ਸੈਂਚੁਰੀਅਨ ਸਕੁਵੇਅਰ ਸਥਿਤ 3 ਮੰਜ਼ਲਾਂ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਝੁਲਸ ਗਏ| ‘ਲੰਡਨ ਫਾਇਰ ਬ੍ਰਿਗੇਡ’ ਨੇ ਅੱਜ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਕੌਮਾਂਤਰੀ ਸਮੇਂ ਅਨੁਸਾਰ ਬੀਤੀ ਰਾਤ ਤਕਰੀਬਨ 1 ਵਜ ਕੇ 20 ਮਿੰਟ ਉਤੇ ਅੱਗ ਲੱਗਣ ਦੀ ਸੂਚਨਾ ਮਿਲੀ|
ਇਸ ਸੂਚਨਾ ਦੇ ਤੁਰੰਤ ਬਾਅਦ ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਰਵਾਨਾ ਹੋਈਆਂ| ਤਕਰੀਬਨ 60 ਫਾਇਰ ਫਾਈਟਰਾਂ ਨੇ 2 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ| ਅੱਗ ਉਤੇ ਕਾਬੂ ਪਾਉਣ ਤੋਂ ਬਾਅਦ ਮੌਕੇ ਤੋਂ ਇਕ ਮਹਿਲਾ ਦੀ ਲਾਸ਼ ਬਰਾਮਦ ਕੀਤੀ ਗਈ| ਇਮਾਰਤ ਵਿਚ ਅੱਗ ਲੱਗਣ ਤੋਂ ਬਾਅਦ ਦੋ ਲੋਕ ਜਾਨ ਬਚਾ ਕੇ ਦੌੜਨ ਦੀ ਕੋਸ਼ਿਸ਼ ਵਿਚ ਝੁਲਸ ਗਏ, ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਇਮਾਰਤ ਦਾ ਜ਼ਿਆਦਾਤਰ ਹਿੱਸਾ ਨੁਕਸਾਨਿਆ ਗਿਆ| ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *