ਲੱਚਰਤਾ ਪੇਸ਼ ਕਰਨ ਵਾਲੇ ਚੈਨਲ ਨਾ ਵੇਖੇ ਜਾਣ : ਪੰਡਤ ਰਾਓ ਧਰੇਨਵਰ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਲੱਚਰਤਾ ਵਿਰੁੱਧ ਜਦੋਂਜਹਿਦ ਕਰਨ ਵਾਲੇ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਨੇ ਅੱਜ ਆਪਣੀ ਬੇਟੀ ਖੀਵੀ (ਜਿਸਦਾ ਨਾਮ ਉਹਨਾਂ ਨੇ ਮਾਤਾ ਖੀਵੀ ਦੀ ਯਾਦ ਵਿੱਚ ਰੱਖਿਆ ਹੈ) ਨਾਲ ਸਥਾਨਕ ਫੇਜ਼ 1 ਦੇ ਬੈਰੀਅਰ ਚਂੌਕ ਵਿੱਚ ਲੋਕਾਂ ਨੂੰ ਲੱਚਰ ਚੈਨਲ ਨਾ ਵੇਖਣ ਵਿਰੁੱਧ ਜਾਗਰੂਕ ਕੀਤਾ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਲੋਕਾਂ ਨੂੰ ਗੰਦੇ, ਅਸ਼ਲੀਲ ਅਤੇ ਦੋਹਰੇ ਅਰਥਾਂ ਵਾਲੇ, ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਨਹੀਂ ਸੁਣਨੇ ਚਾਹੀਦੇ| ਉਹਨਾਂ ਕਿਹਾ ਕਿ 1 ਫਰਵਰੀ ਤੋਂ ਟੀ ਵੀ ਚੈਨਲਾਂ ਸਬੰਧੀ ਨਵਾਂ ਨਿਯਮ ਲਾਗੂ ਹੋ ਰਿਹਾ ਹੈ ਕਿ ਲੋਕ ਆਪਣੀ ਮਰਜੀ ਨਾਲ ਆਪਣੇ ਵੇਖਣ ਵਾਲੇ ਚੈਨਲਾਂ ਨੂੰ ਲੈ ਸਕਦੇ ਹਨ| ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਚੈਨਲਾਂ ਉਪਰ ਲੱਚਰ, ਦੋਹਰੇ ਅਰਥਾਂ ਵਾਲੇ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਚਲਾਏ ਜਾਂਦੇ ਹਨ, ਉਹਨਾਂ ਚੈਨਲਾਂ ਨੂੰ ਪਸੰਦ ਨਾ ਕਰਨ ਤੇ ਉਹਨਾਂ ਚੈਨਲਾਂ ਦਾ ਪੈਕ ਨਾ ਲੈਣ| ਜੇ ਲੋਕ ਅਜਿਹੇ ਗਾਣੇ ਦਿਖਾਉਣ ਵਾਲੇ ਚੈਨਲ ਨਹੀਂ ਵੇਖਣਗੇ ਤਾਂ ਲੱਚਰ ਗਾਣੇ ਆਪਣੇ ਆਪ ਬੰਦ ਹੋ ਜਾਣਗੇ|

Leave a Reply

Your email address will not be published. Required fields are marked *