ਲ਼ੈਕਚਰਾਰ ਯੂਨੀਅਨ ਦੀ ਮੁਹਾਲੀ ਇਕਾਈ ਵਲੋਂ ਨਵੇਂ ਪ੍ਰਿੰਸੀਪਲਾਂ ਦਾ ਸਨਮਾਨ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਗੌਰਮਿੰਟ ਸਕੂਲ ਲ਼ੈਕਚਰਾਰ ਯੂਨੀਅਨ ਪੰਜਾਬ ਦੀ ਮੁਹਾਲੀ ਇਕਾਈ ਦੀ ਮੀਟਿੰਗ ਹਾਕਮ ਸਿੰਘ ਸੂਬਾ ਪ੍ਰਧਾਨ ਅਤੇ ਜਸਵੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੋਸਲ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਆਉਣ ਵਾਲੇ ਸਮੇਂ ਵਿੱਚ ਲੈਕਚਰਾਰਾਂ ਦੀਆਂ, ਪ੍ਰਿੰਸੀਪਲਾਂ ਦੀਆਂ ਤੱਰਕੀਆਂ ਕਰਾਉਣ ਲਈ, 15 ਦਿਨਾਂ ਤੋਂ ਘੱਟ ਮੈਡੀਕਲ ਛੁੱਟੀ ਦੀ ਸਮਸਿਆ ਹੱਲ ਕਰਾਉਣ ਲਈ ਪਰਸੋਨਲ ਵਿਭਾਗ ਨਾਲ ਵਿਚਾਰ ਕਰਨੀ, ਏ.ਸੀ.ਪੀ. ਦੇ ਹੱਲ ਕਰਵਾਉਣਾ, ਨਵੇਂ ਨਿਯੁਕਤ ਕੀਤੇ ਲੈਕਚਰਾਰਾਂ ਨੂੰ ਪੂਰੀ ਤਨਖਾਹ ਦਿਵਾਉਣ ਲਈ,10 ਸਾਲ ਦੀ ਬਤੌਰ ਲੈਕਚਰਾਰ ਸੇਵਾ ਉਪਰੰਤ ਪ੍ਰਿੰਸੀਪਲ ਦਾ ਗਰੇਡ, ਵਿਦੇਸ਼ੀ ਛੁੱਟੀ, ਚਾਈਲਡ ਕੇਅਰ ਛੁੱਟੀ ਦੀ ਪ੍ਰਵਾਨਗੀ ਡੀ.ਡੀ.T ਪੱਧਰ ਅਤੇ ਜਥੇਬੰਦੀ ਦੀਆਂ ਚੋਣਾਂ ਕਰਾਉਣ ਬਾਰੇ ਅਗਲੇ ਪ੍ਰੋਗਰਾਮ ਦੀ ਵਿਚਾਰ ਕੀਤੀਆਂ ਗਈਆਂ| ਜਥੇਬੰਦੀ ਵਲੋਂ 2016 ਅਤੇ 2017 ਵਿੱਚ ਮੁਹਾਲੀ ਜਿਲ੍ਹੇ ਦੇ ਪੱਦ ਉਨਤ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੁਨੀਲ ਕੁਮਾਰ, ਗੁਰਮੀਤ ਸਿੰਘ ਪ੍ਰਿੰਸੀਪਲਾਂ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਜਥੇਬੰਦੀ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਸਹਿਯੋੰਗ ਦਿਤਾ ਜਾਵੇਗਾ| ਇਸ ਮੌਕੇ ਮੁਹਾਲੀ ਜਿਲ੍ਹੇ ਦੇ ਸਮੂਹ ਲੈਕਚਰਾਰ ਅਤੇ ਪ੍ਰਿੰਸੀਪਲ, ਰੋਪੜ ਜਿਲ੍ਹੇ ਦੇ ਮੇਜਰ ਸਿੰਘ, ਹਰਪਾਲ ਸਿੰਘ ਅਤੇ ਲਲਿਤ ਕੁਮਾਰ ਹਾਜ਼ਰ ਸਨ|

Leave a Reply

Your email address will not be published. Required fields are marked *