ਵਕੀਲ ਭਾਈਚਾਰੇ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ

ਐਸ.ਏ.ਐਸ.ਨਗਰ, 23 ਸਤੰਬਰ (ਸ.ਬ.) ਵਕੀਲਾਂ ਦੀ ਕੌਮੀ ਜੱਥੇਬੰਦੀ ਇੰਡੀਅਨ ਐਸੋਸੀਏਸ਼ਨ ਆਫ ਲਾਇਰ ਦੀ ਪੰਜਾਬ ਇਕਾਈ ਨੇ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਕਿਸਾਨਾਂ ਦੇ ਚੱਲ ਰਹੇ ਹੱਕੀ ਅੰਦੋਲਨ ਦੀ ਹਮਾਇਤ ਕੀਤੀ ਹੈ| ਇੱਸ ਸੰਬੰਧੀ ਇੱਥੇ ਜਾਰੀ ਬਿਆਨ ਵਿੱਚ ਸੰਸਥਾ  ਦੇ ਕੌਮੀ ਸਕੱਤਰ ਐਡਵੋਕੇਟ ਹਰਚੰਦ ਬਾਂਠ, ਪੰਜਾਬ ਯੂਨਿਟ ਦੇ ਪ੍ਰਧਾਨ ਸ੍ਰੀ ਸਪੂਰਨ ਸਿੰਘ ਸ਼ਾਜਲੀ, ਜਨਰਲ ਸਕੱਤਰ ਜਸਪਾਲ ਦੱਪਰ, ਸਪਾਈ ਕੌਂਸਲ ਦੇ ਮੈਂਬਰ ਨਵਲਕੁਮਾਰ ਛਿੱਬਰ ਅਤੇ ਅਮਰਜੀਤ ਸਿੰਘ ਲੌਗੀਂਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਵਕੀਲ ਭਾਈਚਾਰ ਉਸਦੀ ਪੂਰਨ ਹਮਾਇਤ ਕਰਦਾ ਹੈ| 
ਉਹਨਾਂ ਕਿਹਾ ਕਿ ਇਨ੍ਹਾਂ  ਕਾਲੇ ਕਾਨੂੰਨਾਂ ਰਾਹੀਂ ਖੇਤੀ ਦਾ ਕਾਰੋਬਾਰ ਕਿਸਾਨਾਂ ਤੋਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਇਹ ਕਾਨੂੰਨ ਕਿਸਾਨਾਂ ਦੀ ਜਮੀਨ ਹੜਪਣ ਲਈ ਬਣਾਏ ਗਏ ਹਨ|  ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਕਿਸਾਨਾਂ ਦਾ ਪੱਖ ਸੁਣੇ ਬਗੈਰ ਹੀ ਪਾਸ ਕਰ ਦਿੱਤੇ ਹਨ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਪਾਸ ਕਰਨਾ ਰਾਜ ਸਰਕਾਰ ਦੇ ਅਧਿਕਾਰਾਂ ਤੇ ਛਾਪਾ ਹੈ| ਉਹਨਾਂ ਕਿਹਾ ਕਿ ਜੇਕਰ ਲੋਕਾਂ ਨੇ ਮੋਦੀ ਸਰਕਾਰ ਦੇ ਇਸ ਲੋਕ ਵਿਰੁੱਧ ਕਦਮ ਦਾ ਵਿਰੁੱਧ ਨਾ ਕੀਤਾ ਤਾਂ ਮੋਦੀ  ਸਰਕਾਰ ਦੇ ਹੌਂਸਲੇ ਹੋਰ ਵੱਧ ਜਾਣਗੇ ਅਤੇ ਹੋਰ ਲੋਕ ਵਿਰੁੱਧੀ ਕਾਨੂੰਨ ਲਿਆਂਦੇ  ਜਾਣਗੇ| 

Leave a Reply

Your email address will not be published. Required fields are marked *