ਵਜੀਫਾ ਘੁਟਾਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ, ਰਾਜਪਾਲ ਨੂੰ ਮੰਗ ਪੱਤਰ ਦਿੱਤਾ

ਚੰਡੀਗੜ੍ਹ 2 ਸਤੰਬਰ (ਸ.ਬ.) ਸੰਵਿਧਾਨ ਬਚਾਓ ਅੰਦੋਲਨ, ਭਾਰਤ ਐਕਸ਼ਨ ਕਮੇਟੀ ਅਤੇ ਭਰਾਤਰੀ ਜੰਥੇਬੰਦੀਆਂ ਵਲੋਂ ਦਲਿਤ ਸਮਾਜ ਦੇ ਗਰੀਬ ਵਿਦਿਆਰਥੀਆਂ ਦੀ ਮਦਦ ਲਈ ਦਿੱਤੇ ਜਾਂਦੇ ਵਜੀਫੀਆਂ ਦੀ ਰਕਮ ਵਿੱਚ ਹੋਏ ਕਥਿਤ ਘੁਟਾਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ ਗਿਆ| 
ਪੱਤਰ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਦਲਿਤ ਸਮਾਜ ਦੇ ਗਰੀਬ ਵਿਦਿਆਰਥੀਆਂ ਦੀ ਮੱਦਦ ਲਈ ਲਗਭਗ ਭੇਜੀ ਗਈ ਰਕਮ ਦਾ ਗਰੀਬ ਦਲਿਤ ਵਿਦਿਆਰਥੀਆਂ ਨੂੰ ਬਹੁਤਾ ਲਾਭ ਨਹੀਂ ਮਿਲਿਆ, ਕਿਉਂਕਿ ਇਸ ਆਰਥਿਕ ਮੱਦਦ ਨੂੰ ਵੰਡਣ ਵੇਲੇ ਬਹੁਤ ਵੱਡੀ ਪੱਧਰ ਤੇ ਕੁਤਾਹੀ ਵਰਤੀ ਗਈ| ਇਸ ਕਾਰਨ ਕੁੱਝ ਵਿਦਿਆਰਥੀਆਂ ਨੂੰ ਵਿਦਿਆ ਅੱਧ ਵਿਚਕਾਰ ਹੀ ਛੱਡਣੀ ਪਈ ਅਤੇ ਕੁੱਝ ਕੁ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਬੈਠਣ ਵੇਲੇ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ| ਇਸ ਦੌਰਾਨ ਆਖਰੀ ਸਮੈਸਟਰ ਵਾਲੇ ਵਿਦਿਆਰਥੀਆ ਦੀਆਂ ਡਿਗਰੀਆਂ ਤਕ ਵਿੱਦਿਅਕ ਅਦਾਰਿਆਂ ਵੱਲੋਂ ਰੋਕ ਲਈਆਂ ਗਈਆਂ|
ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਸਕਾਲਰਸ਼ਿਪ ਵਿੱਚ ਹੋਏ ਇਸ ਘਪਲੇ ਦੀ ਜਾਂਚ ਦੀ ਜਿੰਮੇਵਾਰੀ ਮੁੱਖ ਸਕੱਤਰ ਪੰਜਾਬ ਨੂੰ ਸੌਪੀ ਗਈ ਹੈ ਅਤੇ ਇਸ ਘਪਲੇ ਦੀ ਨਿਰਪੱਖ ਜਾਂਚ ਹੋਣਾ ਬਹੁਤ ਮੁਸ਼ਿਕਲ ਹੈ| ਪੱਤਰ ਵਿੱਚ ਅਕਿਹਾ ਗਿਆ ਹੈ ਕਿ ਇਸ ਸੰਬੰਧੀ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਤ ਨੇ ਭਾਰਤ ਸਰਕਾਰ ਵਿੱਚ ਸੰਯੁਕਤ ਪੱਧਰ ਦੇ ਦੋ ਅਧਿਕਾਰੀਆਂ ਨੂੰ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ ਅਤੇ ਇਸ ਘੁਟਾਲੇ ਦੀ ਜਾਂਚ ਸੀ. ਬੀ. ਆਈ.ਜਾਂ ਮਾਨਯੋਗ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਈ ਜਾਵੇ ਅਤੇ ਪੰਜਾਬ ਦੇ ਸਮਾਜ ਭਲਾਈ ਅਤੇ ਜੰਗਲਾਤ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ| 

Leave a Reply

Your email address will not be published. Required fields are marked *