ਵਣ ਮਹਾ ਉਤਸਵ ਮਨਾਇਆ ਗਿਆ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਸਰਕਾਰੀ ਕਾਲਜ, ਮੁਹਾਲੀ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ| ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਨਿੰਮ ਦਾ ਪੌਦਾ ਲਗਾਇਆ| ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਨੂੰ ਹਰਾ ਭਰਾ ਰੱਖਣ ਅਤੇ ਸ਼ੁੱਧ ਰੱਖਣ ਲਈ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਵਾਤਾਵਰਣ ਕਲੱਬ ਦੇ ਕਨਵੀਨਰ ਪ੍ਰੋ. ਭਰਪੂਰ ਕੌਰ ਅਤੇ ਡਾ ਮਨਦੀਪ ਕੌਰ ਅਤੇ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਪ੍ਰੋ ਘਣਸ਼ਾਮ ਸਿੰਘ ਭੁੱਲਰ, ਪ੍ਰੋ. ਅਰਵਿੰਦ ਕੌਰ ਹਾਜ਼ਰ ਸਨ|

Leave a Reply

Your email address will not be published. Required fields are marked *