ਵਨ-ਡੇ ਆਲਰਾਊਂਡਰਾਂ ਦੀ ਸੂਚੀ ਵਿੱਚ ਟਾਪ ਤੇ ਸ਼ਾਕਿਬ, ਟਾਪ 10 ਵਿੱਚ ਕੋਈ ਭਾਰਤੀ ਨਹੀਂ

ਦੁਬਈ, 23 ਮਈ (ਸ.ਬ.) ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅੱਲ ਹਸਨ ਆਲਰਾਉਂਡੂਰਾਂ ਦੀ ਐਮ. ਆਰ. ਐਫ ਟਾਇਰਸ ਆਈ. ਸੀ. ਸੀ. ਵਨ-ਡੇ ਮੈਚ ਅੰਤਰਰਾਸ਼ਟਰੀ ਰੈਂਕਿੰਗ ਵਿੱਚ ਟਾਪ ਤੇ ਪਹੁੰਚ ਗਈ| ਇਸ ਸੂਚੀ ਦੇ ਟਾਪ 10 ਵਿੱਚ ਕਿਸੇ ਭਾਰਤੀ ਨੂੰ ਜਗ੍ਹਾ ਨਹੀਂ ਮਿਲੀ ਹੈ| ਆਇਰਲੈਂਡ ਤੇ ਵੈਸਟਇੰਡੀਜ਼ ਦੀ ਮੌਜੂਦਗੀ ਵਾਲੀ ਟਰਾਈ ਸੀਰੀਜ਼ ਵਿੱਚ ਚੰਗੇ ਪ੍ਰਦਰਸ਼ਨ ਦੀ ਬਦੌਲਤ 32 ਸਾਲ ਦੇ ਸ਼ਾਕਿਬ ਨੇ ਟਾਪ ਪੁਜਿਸ਼ਨ ਤੇ ਜਗ੍ਹਾ ਬਣਾਈ| ਆਇਰਲੈਂਡ ਵਿੱਚ ਹੋਈ ਇਸ ਸੀਰੀਜ ਵਿੱਚ ਬੰਗਲਾਦੇਸ਼ ਨੇ ਪਹਿਲੀ ਵਾਰ ਕਈ ਦੇਸ਼ਾਂ ਦੀ ਹਾਜ਼ਰੀ ਵਾਲਾ ਟੂਰਨਾਮੈਂਟ ਜਿੱਤਿਆ|
ਸ਼ਾਕਿਬ ਨੇ ਲੜੀ ਵਿੱਚ ਦੋ ਨਾਬਾਦ ਅਰਧ ਸੈਕੜੇ ਦੀ ਬਦੌਲਤ 140 ਦੌੜਾਂ ਬਣਾਉਣ ਤੋਂ ਇਲਾਵਾ ਦੋ ਵਿਕਟਾਂ ਵੀ ਹਾਸਲ ਕੀਤੀਆਂ| ਸ਼ਾਕਿਬ ਦੇ ਹੁਣ 359 ਅੰਕ ਹੋ ਗਏ ਹਨ ਜੋ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਤੋਂ 20 ਜ਼ਿਆਦਾ ਹਨ| ਰਾਸ਼ਿਦ ਦੂਜੇ ਸਥਾਨ ਤੇ ਖਿਸਕ ਗਏ ਹਨ| ਅਫਗਾਨਿਸਤਾਨ ਟੀਮ ਦੇ ਰਾਸ਼ਿਦ ਦੇ ਸਾਥੀ ਮੁਹੰਮਦ ਨਬੀ ਤੀਜੇ ਸਥਾਨ ਤੇ ਹਨ| ਭਾਰਤੀ ਖਿਡਾਰੀਆਂ ਵਿੱਚ ਕੇਦਾਰ ਯਾਦਵ ਸੰਯੁਕਤ 12ਵੇਂ ਸਥਾਨ ਦੇ ਨਾਲ ਟਾਪ ਤੇ ਹਨ|

Leave a Reply

Your email address will not be published. Required fields are marked *