ਵਨ ਡੇ ਰੈਂਕਿੰਗ ਵਿੱਚ ਸ਼ਿਖਰ ਤੇ ਹਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ

ਦੁਬਈ, 29 ਜੁਲਾਈ (ਸ.ਬ.) ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸੀਮਿਤ ਓਵਰਾਂ ਦੇ ਫਾਰਮੈਟ ਵਿੱਚ ਉਪ ਕਪਤਾਨ ਰੋਹਿਤ ਸ਼ਰਮਾ ਆਈ. ਸੀ. ਸੀ. ਵਨ ਡੇ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪਹਿਲੇ 2 ਸਥਾਨਾਂ ਤੇ ਕਬਜ਼ਾ ਹੈ| ਗੇਂਦਬਾਜ਼ਾਂ ਦੀ ਸੂਚੀ ਵਿੱਚ ਸਟਾਰ ਪੇਸਰ ਜਸਪ੍ਰੀਤ ਬੁਮਰਾਹ ਦੂਜੇ ਸਥਾਨ ਤੇ ਹੈ| ਜਾਰੀ ਰੈਂਕਿੰਗ ਵਿੱਚ ਕੋਹਲੀ 871 ਰੇਟਿੰਗ ਅੰਕ ਦੇ ਨਾਲ ਟਾਪ ਤੇ ਹੈ ਜਦਕਿ ਰੋਹਿਤ ਦੇ ਨਾਂ 855 ਰੇਟਿੰਗ ਅੰਕ ਹਨ| ਪਾਕਿਸਤਾਨ ਦੇ ਬਾਬਰ ਆਜ਼ਮ 829 ਅੰਕ ਦੇ ਨਾਲ ਤੀਜੇ ਸਥਾਨ ਤੇ ਹਨ| ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਬੁਮਰਾਹ (719 ਰੇਟਿੰਗ ਅੰਕ) ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ (722) ਤੋਂ ਬਾਅਦ ਦੂਜੇ ਸਥਾਨ ਤੇ ਹੈ| ਅਫਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ (701) ਤੀਜੇ ਸਥਾਨ ਤੇ ਹੈ|
ਆਲਰਾਊਂਡਰ ਦੀ ਲਿਸਟ ਵਿੱਚ ਟਾਪ-10 ਵਿੱਚ ਰਵਿੰਦਰ ਜਡੇਜਾ ਇਕਲੌਤੇ ਭਾਰਤੀ ਖਿਡਾਰੀ ਹੈ| ਉਹ 8ਵੇਂ ਸਥਾਨ ਤੇ ਹੈ| ਅਫਗਾਨਿਸਤਾਨ ਦੇ ਮੁਹੰਮਦ ਨਬੀ ਇਸ ਸੂਚੀ ਵਿੱਚ ਟਾਪ ਤੇ ਹੈ ਜਦਕਿ ਇੰਗਲੈਂਡ ਦੇ ਧਮਾਕੇਦਾਰ ਬੇਨ ਸਟੋਕਸ ਦੂਜੇ ਸਥਾਨ ਤੇ ਹੈ|

Leave a Reply

Your email address will not be published. Required fields are marked *