ਵਪਾਰੀਆਂ ਨੂੰ ਜੀ.ਐਸ.ਟੀ ਦੇ ਟਿਨ ਨੰਬਰ ਦੇਣ ਲਈ ਕੈਂਪ ਲਗਾਇਆ

ਐਸ.ਏ.ਐਸ.ਨਗਰ, 20 ਦਸੰਬਰ (ਸ.ਬ.) ਜਿਲ੍ਹਾ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਵਪਾਰ ਮੰਡਲ ਮੁਹਾਲੀ ਦੇ ਸਹਿਯੋਗ ਨਾਲ ਅੱਜ ਇੱਥੇ ਫੇਜ਼-7 ਦੀ ਮਾਰਕੀਟ ਵਿੱਚ (ਪਾਰਸ ਜਵੈਲਰ ਦੇ ਸਾਮਣੇ) ਸਥਾਨਕ ਵਪਾਰੀਆਂ ਨੂੰ ਜੀ.ਐਸ.ਟੀ. ਦੇ ਟਿਨ ਨੰਬਰ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ| ਅਸਿਸਟੈਂਟ ਐਕਸਾਈਜ ਕਮਿਸ਼ਨਰ         ਸ੍ਰੀਮਤੀ ਸੰਜਨੀ ਮਿਸ਼ਰਾ ਅਤੇ ਵਪਾਰ ਮੰਡਲ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਧਰੀ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਦੌਰਾਨ ਵੱਡੀ ਗਿਣਤੀ ਵਪਾਰੀਆਂ ਨੇ ਟਿਨ ਨੰਬਰ ਲੈਣ ਲਈ ਫਾਰਮ ਭਰੇ|
ਵਪਾਰ ਮੰਡਲ ਦੇ ਜਨਰਲ ਸਕੱਤਰ ਸ੍ਰੀ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਇਸ ਮੌਕੇ ਟਿਨ ਨੰਬਰ ਲੈਣ ਲਈ ਫਾਰਮ ਭਰਨ ਵਾਲੇ ਵਪਾਰੀਆਂ ਨੂੰ ਮੌਕੇ ਤੇ ਹੀ ਉਹਨਾਂ ਦੇ ਆਨਲਾਈਨ ਅਕਾਉਂਟ ਲਈ ਵਿਸ਼ੇਸ਼ ਨੰਬਰ (ਪਾਸਵਰਡ) ਜਾਰੀ ਕੀਤੇ ਗਏ ਜਿਹਨਾਂ ਰਾਹੀ ਵਪਾਰੀ ਆਪਣਾ ਆਨਲਾਈਨ ਅਕਾਊਂਟ ਖੋਲ੍ਹ ਕੇ ਬਾਕੀ ਦੀ ਪ੍ਰਕ੍ਰਿਆ ਪੂਰੀ ਕਰਨ ਦੇ ਸਮਰਥ ਹੋਣਗੇ|
ਇਸ ਮੌਕੇ ਐਕਸਾਈਜ ਵਿਭਾਗ ਦੇ  ਅਧਿਕਾਰੀਆਂ ਤੋਂ ਇਲਾਵਾ ਵਪਾਰ ਮੰਡਲ ਦੇ ਅਹੁਦੇਦਾਰ ਸ੍ਰੀ ਸੁਰੇਸ਼ ਗੋਇਲ, ਸ੍ਰੀ. ਹਰੀਸ਼ ਸਿੰਗਲਾ ਅਤੇ ਸ੍ਰ. ਹਰਜੀਤ ਸਿੰਘ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *