ਵਪਾਰੀਆਂ ਨੇ ਗਰੀਨ ਦਿਵਾਲੀ ਮਨਾਉਣ ਲਈ ਫੇਜ਼ 7 ਵਿੱਚ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਵਿੱਚ ਛੱਡੇ ਗੁਬਾਰੇ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸਥਾਨਕ ਫੇਜ 7 ਵਿੱਚ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ  ਸ੍ਰ. ਸਰਬਜੀਤ ਸਿੰਘ ਪਾਰਸ ਦੀ ਅਗਵਾਈ ਵਿੱਚ  ਵਪਾਰੀਆਂ ਵਲੋਂ ਗਰੀਨ ਦਿਵਾਲੀ ਮਨਾਉਣ  ਦਾ ਸੰਦੇਸ਼ ਦਿੰਦੇ ਹੋਏ ਗੈਸੀ ਗੁਬਾਰੇ ਛੱਡੇ ਗਏ| 
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਪਾਰਸ ਨੇ ਕਿਹਾ ਕਿ ਸਾਨੂੰ ਵਾਤਾਵਰਨ ਦੀ ਸੰਭਾਲ ਕਰਨ ਲਈ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਅਤੇ ਪਟਾਕੇ ਨਹੀਂ ਚਲਾਉਣੇ ਚਾਹੀਦੇਹਨ| ਉਹਨਾਂ ਕਿਹਾ ਕਿ ਜਿਹੜੇ ਪੈਸੇ ਪਟਾਕੇ ਖਰੀਦਣ ਲਈ ਖਰਚਣੇ ਹਨ, ਉਹ ਪੈਸੇ ਕਿਸੇ ਗਰੀਬ ਪਰਿਵਾਰ ਦੀ ਭਲਾਈ ਲਈ ਦਿਤੇ ਜਾ ਸਕਦੇ ਹਨ|  
ਉਹਨਾਂ ਕਿਹਾ ਕਿ ਸਾਨੂੰ ਪ੍ਰਦੂਸ਼ਣ ਮੁਕਤ ਅਤੇ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਅਤੇ ਦਿਵਾਲੀ ਮੌਕੇ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ|  ਇਸ ਮੌਕੇ ਪੰਜਾਬ ਦੇ ਵਪਾਰੀਆਂ ਦੀ ਖੁਸ਼ਹਾਲੀ ਲਈ ਸ਼ੁੱਭ ਇਛਾਵਾਂ ਦਿਤੀਆਂ ਗਈਆਂ| ਇਸ ਮੌਕੇ ਬਲਜੀਤ ਸਿੰਘ, ਬਲਬੀਰ ਸਿੰਘ , ਅਜੈ ਮਹਾਜਨ, ਸੇਰ ਸਿੰਘ, ਤਰਨਜੀਤ ਸਿੰਘ, ਤੇਜਿੰਦਰ ਸਿੰਘ, ਟਿੰਕੂ ਮਹਾਜਨ, ਰਜਤ ਚਾਵਲਾ ਮੌਜੂਦ ਸਨ|

Leave a Reply

Your email address will not be published. Required fields are marked *