ਵਪਾਰੀਆਂ ਵਲੋਂ ਲਾਕਡਾਊਨ ਦੇ ਹੁਕਮਾਂ ਖਿਲਾਫ ਬਗਾਵਤ, ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦਾ ਐਲਾਨ

ਵਪਾਰੀਆਂ ਵਲੋਂ ਲਾਕਡਾਊਨ ਦੇ ਹੁਕਮਾਂ ਖਿਲਾਫ ਬਗਾਵਤ, ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦਾ ਐਲਾਨ
ਰਾਤ ਨੂੰ ਵੀ 9 ਵਜੇ ਤਕ ਖੋਲ੍ਹੀਆਂ ਜਾਣਗੀਆਂ ਦੁਕਾਨਾਂ
ਐਸ ਏ ਐਸ ਨਗਰ, 2 ਸਤੰਬਰ ਮੁਹਾਲੀ ਵਪਾਰ ਮੰਡਲ ਵਲੋਂ ਪ੍ਰਸ਼ਾਸ਼ਨ ਦੇ ਖਿਲਾਫ ਖੁੱਲੀ ਬਗਾਵਤ ਕਰਦਿਆਂ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਆਪਣੀਆਂ ਦੁਕਾਨਾਂ ਖੋਲ੍ਹਣ ਅਤੇ ਸ਼ਾਮ ਨੂੰ ਸਾਢੇ ਛੇ ਵਜੇ ਦੀ ਥਾਂ ਰੋਜਾਨਾ ਰਾਤ ਨੂੰ 9 ਵਜੇ ਤਕ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਹੈ| 
ਵਪਾਰ ਮੰਡਲ ਦੇ ਚੇਅਰਮੈਨ ਸ੍ਰ. ਸ਼ੀਤਲ ਸਿੰਘ, ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਪੰਜ ਮਹੀਨਿਆਂ ਤੋਂ ਵਪਾਰੀਆਂ ਤੇ ਇੱਕ ਤੋਂ ਬਾਅਦ ਇੱਕ ਲਗਾਈਆਂ ਜਾਂਦੀਆਂ ਪਾਬੰਦੀਆਂ ਨੇ ਦੁਕਾਨਦਾਰਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਇਸ ਕਾਰਨ ਦੁਕਾਨਦਾਰ ਪੂਰੀ ਤਰ੍ਹਾਂ ਕੱਖੋਂ ਹੌਲੇ ਹੋ ਚੁੱਕੇ ਹਨ| ਉਹਨਾਂ ਕਿਹਾ ਕਿ ਸਰਕਾਰ ਦਾ ਜਦੋਂ ਦਿਲ ਕਰਦਾ ਹੈ ਦੁਕਾਨਾਂ ਬੰਦ ਕਰਵਾਉਣ ਦਾ ਫੈਸਲਾ ਸੁਣਾ ਦਿੰਦੀ ਹੈ ਜਿਵੇਂ ਕੋਰੋਨਾ ਸਿਰਫ ਦੁਕਾਨਾਂ ਖੋਲ੍ਹੇ ਜਾਣ ਕਾਰਨ ਹੀ ਫੈਲ ਰਿਹਾ ਹੋਵੇ ਜਦੋਂਕਿ ਹਾਲਾਤ ਇਹ ਹਨ ਕਿ ਦੁਕਾਨਦਾਰਾਂ ਵਲੋਂ ਲਗਾਤਾਰ ਸਹਿਯੋਗ ਕਰਨ ਅਤੇ ਸਰਕਾਰ ਦੀਆਂ ਪਾਬੰਦੀਆਂ ਮੰਨੇ ਜਾਣ ਦੇ ਬਾਵਜੂਦ ਕੋਰੋਨਾ ਦੀ ਬਿਮਾਰੀ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦੁਕਾਨਦਾਰਾਂ ਨੂੰ ਬਲੀ ਦਾ ਬਕਰਾ ਬਣਾ ਰਹੀ ਹੈ| 
ਉਹਨਾਂ ਕਿਹਾ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਲਾਕਡਾਊਨ ਦੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਜਦੋਂਕਿ ਪੰਜਾਬ ਸਰਕਾਰ ਹੁਣ ਵੀ ਵਪਾਰੀਆਂ ਦੀ ਦੁਸ਼ਮਨ ਬਣੀ ਹੋਈ ਹੈ| ਉਹਨਾਂ ਕਿਹਾ ਕਿ ਮੁਹਾਲੀ ਦੇ ਬਾਜਾਰ ਸ਼ਾਮ ਨੂੰ ਸਾਢ ਛੇ ਵਜੇ ਬੰਦ ਕਰਵਾ ਦਿੱਤੇ ਜਾਂਦੇ ਹਨ ਅਤੇ ਉਸਤੋਂ ਬਾਅਦ ਸ਼ਹਿਰ ਦੇ ਵਸਨੀਕ ਖਰੀਦਦਾਰੀ ਲਈ ਚੰਡੀਗੜ੍ਹ ਦਾ ਰੁੱਖ ਕਰ ਲੈਂਦੇ ਹਨ| ਉਹਨਾਂ ਕਿਹਾ ਕਿ ਵੈਸੇ ਵੀ ਮੁਹਾਲੀ ਸ਼ਹਿਰ ਦੀ ਜਿਆਦਾ ਵਸੋਂ ਨੌਕਰੀਪੇਸ਼ਾ ਲੋਕਾਂ ਦੀ ਹੈ ਜਿਹੜੇ ਜਾਂ ਤਾਂ ਦੇਰ ਸ਼ਾਮ ਬਾਜਾਰ ਜਾਂਦੇ ਹਨ ਅਤੇ ਜਾਂ ਫਿਰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਖਰੀਦਦਾਰੀ ਕਰਨ ਜਾਂਦੇ ਹਨ ਅਤੇ ਇਸ ਦੌਰਾਨ ਮੁਹਾਲੀ ਦੇ ਬਾਜਾਰ ਬੰਦ ਹੋਣ ਕਾਰਨ ਮੁਹਾਲੀ ਦੇ ਵਪਾਰੀਆਂ ਤੇ ਦੋਹਰੀ ਮਾਰ ਪੈਂਦੀ ਹੈ| 
ਉਹਨਾਂ ਕਿਹਾ ਕਿ ਇੱਕ ਤਾਂ ਵੈਸੇ ਹੀ ਪੰਜਾਬ ਸਰਕਾਰ ਵਲੋਂ ਵਪਾਰੀਆਂ ਤੇ ਟੈਕਸਾਂ ਦਾ ਬਹੁਤ ਜਿਆਦਾ ਭਾਰ ਪਾਇਆ ਜਾਂਦਾ ਹੈ ਅਤੇ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ, ਪੈਟਰੋਲ ਡੀਜਲ, ਪ੍ਰਾਪਰਟੀ ਟੈਕਸ ਅਤੇ ਹੋਰ ਟੈਕਸ ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਧ ਹਨ ਅਤੇ ਉੱਪਰੋਂ ਦੁਕਾਨਾਂ ਬੰਦ ਰੱਖਣ ਦੇ ਸਰਕਾਰੀ ਫਰਮਾਨ ਦੁਕਾਨਦਾਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵਾਲੇ ਹਨ| 
ਉਹਨਾਂ ਕਿਹਾ ਕਿ ਹੁਣ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਹੈ ਅਤੇ ਹੁਣ ਦੁਕਾਨਦਾਰ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਪਾਬੰਦੀਆਂ ਨੂੰ ਨਹੀਂ ਮੰਨਣਗੇ| ਉਹਨਾਂ ਕਿਹਾ ਕਿ ਵਪਾਰੀ ਨਾ ਸਿਰਫ ਪੂਰਾ ਹਫਤਾ (ਸ਼ਨੀਵਾਰ ਅਤੇ ਐਤਵਾਰ ਸਮੇਤ) ਆਪਣੀਆਂ ਦੁਕਾਨਾਂ ਖੋਲ੍ਹਣਗੇ ਬਲਕਿ ਰਾਤ 9 ਵਜੇ ਤਕ ਦੁਕਾਨਾਂ ਖੋਲ੍ਹੀਆਂ ਜਾਣਗੀਆਂ|  ਉਹਨਾਂ ਕਿਹਾ ਕਿ ਇਸ ਸੰਬੰਧੀ ਸ਼ਹਿਰ ਦੇ ਸਾਰੇ ਵਪਾਰੀ ਇੱਕਮਤ ਹਨ ਅਤੇ ਦੁਕਾਨਦਾਰਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਨਹੀਂ ਮੰਨਣਗੇ ਅਤੇ ਸ਼ਨੀਵਾਰ ਐਤਵਾਰ ਨੂੰ ਦੁਕਾਨਾਂ ਖੋਲ੍ਹੀਆਂ ਜਾਣਗੀਆਂ|
ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵਲੋਂ ਖੁਦ ਹੀ ਇਹ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਦੁਕਾਨਦਾਰਾਂ ਤੇ ਬਿਨਾ ਵਜ੍ਹਾ ਦੀਆਂ ਪਾਬੰਦੀਆਂ ਥੋਪ ਕੇ ਵਪਾਰੀਆਂ ਨੂੰ ਪਰੇਸ਼ਾਨ ਕਰਨ ਤੋਂ ਬਾਜ ਆਵੇ ਅਤੇ ਦੁਕਾਨਦਾਰਾਂ ਨੂੰ  ਸੜਕਾਂ ਤੇ ਆਉਣ ਲਈ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਵਪਾਰੀ ਹੁਣ ਆਰ ਪਾਰ ਦੀ ਲੜਾਈ ਲਈ ਤਿਆਰ ਹਨ ਅਤੇ ਕਿਸੇ ਵੀ ਕੀਮਤ ਤੇ ਆਪਣੀਆਂ ਦੁਕਾਨਾਂ ਬੰਦ ਨਹੀਂ ਕਰਣਗ

Leave a Reply

Your email address will not be published. Required fields are marked *