ਵਪਾਰੀ ਨੇ ਖੁਦ ਨੂੰ ਮਾਰੀ ਗੋਲੀ

ਜੈਪੁਰ, 28 ਦਸੰਬਰ (ਸ.ਬ.) ਟੋਂਕ ਰੋਡ ਸਥਿਤ ਸਤਨਾਮ ਹੋਂਡਾ ਦੇ ਡਾਇਰੈਕਟਰ ਬਰਮੀਜ਼ ਕਾਲੋਨੀ ਟਰਾਂਸਪੋਰਟ ਨਗਰ ਵਾਸੀ ਸਤਪਾਲ ਸਿੰਘ (45) ਨੇ ਕਾਰ ਵਿੱਚ ਬੈਠ ਕੇ ਖੁਦ ਦੀ ਕਨਪਟੀ ਤੇ ਗੋਲੀ ਮਾਰ ਲਈ| ਗੋਲੀ ਸਤਪਾਲ ਦੇ ਸਿਰ ਦੇ ਆਰ-ਪਾਰ ਨਿਕਲ ਗਈ| ਸਬ ਇੰਸਪੈਕਟਰ ਖਗੇਂਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਵਿੱਚ ਪਤਾ ਲੱਗਾ ਕਿ ਸਤਪਾਲ ਰਾਤ ਕਰੀਬ 11 ਵਜੇ ਘਰੋਂ ਨਿਕਲੇ ਸਨ| ਉਹ ਕਿਸੇ ਨੂੰ ਕੁਝ ਦੱਸ ਕੇ ਨਹੀਂ ਗਏ ਸਨ| ਥੋੜ੍ਹੇ ਚਿੰਤਤ ਅਤੇ ਗੁੱਸੇ ਵਿੱਚ ਲੱਗ ਰਹੇ ਸਨ| ਉਨ੍ਹਾਂ ਦੀ ਪਤਨੀ ਰਜਨੀ ਨੇ ਆਪਣੇ ਬੇਟੇ ਗਗਨ ਨੂੰ ਫੋਨ ਕਰ ਕੇ ਦੱਸਿਆ ਕਿ ਤੇਰੇ ਪਾਪਾ ਗੁੱਸੇ ਵਿੱਚ ਗਏ ਹਨ| ਪਤਾ ਕਰ ਕਿੱਥੇ ਗਏ ਹਨ| ਇਸ ਦੌਰਾਨ ਗਗਨ ਮਾਲਵੀਏ ਨਗਰ ਤੋਂ ਆਪਣੇ ਘਰ ਵੱਲ ਹੀ ਆ ਰਿਹਾ ਸੀ|
ਮੇਨ ਰੋਡ ਤੋਂ ਘਰੋਂ  ਘੁੰਮਦੇ ਸਮੇਂ ਪਾਗਲ ਖਾਣਾ ਰੋਡ ਤੇ ਮਹਾਦੇਵ ਮੰਦਰ ਦੇ ਸਾਹਮਣੇ ਉਨ੍ਹਾਂ ਦੀ ਫਾਰਚਿਊਨਰ ਗੱਡੀ ਖੜ੍ਹੀ ਦਿਖਾਈ ਦਿੱਤੀ| ਗਗਨ ਨੇ ਗੱਡੀ ਕੋਲ ਪੁੱਜ ਕੇ ਦੇਖਿਆ ਤਾਂ ਸਤਪਾਲ ਡਰਾਈਵਰ ਸੀਟ ਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਬੇਹੋਸ਼ ਸਨ| ਗਗਨ ਨੇ ਤੁਰੰਤ ਆਪਣੇ ਘਰ ਫੋਨ ਕਰ ਕੇ ਘਟਨਾ ਬਾਰੇ ਦੱਸਿਆ ਅਤੇ ਗੱਡੀ ਨੂੰ ਐਸ.ਐਮ.ਐਸ. ਲੈ ਕੇ ਪੁੱਜ ਗਿਆ| ਗਗਨ ਨੇ ਉੱਥੇ ਪੁੱਜ ਕੇ ਪੁਲੀਸ ਨੂੰ ਸੂਚਨਾ ਦਿੱਤੀ| ਪੁਲੀਸ ਨੇ ਹਾਦਸੇ ਵਾਲੀ ਜਗ੍ਹਾ ਤੋਂ ਗੋਲੀ ਦਾ ਖੋਲ ਵੀ ਬਰਾਮਦ ਕਰ ਲਿਆ ਹੈ| ਗੋਲੀ ਸਤਪਾਲ ਦੇ ਸਿਰ ਦੇ ਆਰ-ਪਾਰ ਹੋਣ ਤੋਂ ਬਾਅਦ ਕਾਰ ਦਾ ਸ਼ੀਸ਼ਾ ਤੋੜਦੀ ਹੋਈ ਸੜਕ ਤੇ ਆ ਗਈ| ਪੁਲੀਸ ਨੂੰ ਇਸ ਬਾਰੇ ਰਾਤ 3 ਵਜੇ ਸੂਚਨਾ ਮਿਲੀ| ਜਵਾਹਰ ਨਗਰ ਥਾਣਾ ਪੁਲੀਸ ਨੇ ਸਤਪਾਲ ਦੀ ਰਿਵਾਲਵਰ ਅਤੇ ਕਾਰ ਨੂੰ ਜ਼ਬਤ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ| ਸਤਪਾਲ ਦੀ ਇਲਾਜ ਦੌਰਾਨ ਮੌਤ ਹੋ ਗਈ|

Leave a Reply

Your email address will not be published. Required fields are marked *