ਵਪਾਰ ਮੰਡਲ ਦੀ ਮੀਟਿੰਗ ਦੌਰਾਨ ਵਪਾਰੀਆਂ ਨੂੰ ਤਿਉਹਾਰਾਂ ਦੇ ਮੌਸਮ ਦੌਰਾਨ ਹੋਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ

ਐਸ. ਏ. ਐਸ ਨਗਰ,19 ਸਤੰਬਰ (ਸ.ਬ.) ਮੁਹਾਲੀ ਵਪਾਰ ਮੰਡਲ ਦੀ ਕਾਰਜਕਾਰਨੀ ਕਮੇਟੀ ਦੀ ਇੱਕ ਮੀਟਿੰਗ ਜੋ 3ਬੀ2 ਵਿੱਚ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਪਾਰੀਆਂ ਨੂੰ ਤਿਉਹਾਰਾਂ ਦੇ ਮੌਸਮ ਦੌਰਾਨ ਹੋਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਵਪਾਰ ਮੰਡਲ  ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਹਾ ਗਿਆ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਚੰਗੀ ਤਰ੍ਹਾਂ ਡਿਸਪਲੇ ਕਰਨ ਅਤੇ ਸੇਲ ਆਦਿ ਲਗਾਉਣ ਲਈ ਟੈਂਟ ਲਗਾਉਣ ਦੀ ਇਜ਼ਾਜ਼ਤ ਮਿਲਣੀ ਚਾਹੀਦੀ ਹੈ| ਮੀਟਿੰਗ ਵਿੱਚ ਕਿਹਾ ਗਿਆ ਕਿ ਵਪਾਰੀ ਵਰਗ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਹੈ ਅਤੇ ਤਿਉਹਾਰੀ ਸੀਜਨ ਤੋਂ ਹੁਣ ਕਾਫੀ ਆਸ ਹੈ| ਇਸ ਸੀਜਨ ਦੌਰਾਨ ਦੁਕਾਨਦਾਰਾਂ ਨੇ ਸੇਲ ਲਗਾ ਕੇ ਆਪਣਾ ਸਟਾਕ ਕਲੀਅਰ ਕਰਨਾ ਹੁੰਦਾ ਹੈ ਜਿਸ ਲਈ ਖੁਲੀ ਥਾਂ ਦੀ ਲੋੜ ਹੁੰਦੀ ਹੈ|  ਇਸ ਮੌਕੇ ਇਹ ਮੰਗ ਕੀਤੀ ਗਈ ਕਿ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਬਾਹਰੋਂ ਆ ਕੇ ਸਟਾਕ ਲਗਾਉਣ ਦੀ ਇਜ਼ਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਇਹ ਲੋਕ ਪਾਰਕਿੰਗ ਦੀ ਥਾਂ ਮੱਲ ਕੇ ਬੈਠ ਜਾਂਦੇ ਹਨ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ  ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਹੈ| ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ ਤਿਉਹਾਰੀ ਸੀਜਨ ਦੌਰਾਨ ਮਾਰਕੀਟਾਂ ਵਿੱਚ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਹੁੱਲੜਬਾਜੀ ਨੂੰ ਰੋਕਣ ਲਈ ਪੁਲੀਸ ਗਸ਼ਤ ਵਧਾਈ ਜਾਵੇ|
ਇਸ ਮੌਕੇ ਸਰਵਸ਼ੀ ਸ਼ੀਤਲ ਸਿੰਘ, ਸੁਰੇਸ਼ ਗੋਇਲ, ਫੌਜ਼ਾ ਸਿੰਘ , ਹਰਨੇਕ ਸਿੰਘ ਕਟਾਣੀ, ਆਤਮਾਰਾਮ ਅਗਰਵਾਲ, ਦਿਲਾਵਰ ਸਿੰਘ, ਅਕਵਿੰਦਰ ਸਿੰਘ ਗੋਸਲ, ਸ਼ਾਮ ਲਾਲ ਸ਼ਰਮਾ, ਹਰਪ੍ਰੀਤ ਸਿੰਘ, ਸੁਰੇਸ਼ ਵਰਮਾ, ਹਰੀਸ਼ ਸਿੰਗਲਾ, ਕੁਲਦੀਪ ਚੰਦ, ਅਸ਼ੋਕ ਅਗਰਵਾਲ, ਪਵਨ ਸਰਾਫ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *