ਵਪਾਰ ਮੰਡਲ ਦੇ ਆਗੂਆਂ ਵੱਲੋਂ ਬਲਬੀਰ ਸਿੱਧੂ ਨਾਲ ਮੁਲਾਕਾਤ

ਐਸ ਏ ਐਸ ਨਗਰ, 2 ਫਰਵਰੀ (ਸ.ਬ.) ਵਪਾਰ ਮੰਡਲ ਦੇ ਪੈਟਰਨ ਸ਼ੀਤਲ ਸਿੰਘ ਅਤੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਨੇ ਅੱਜ ਆਪਣੇ ਸਾਥੀਆਂ ਸਮੇਤ ਸ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ| ਵਪਾਰ ਮੰਡਲ ਦੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਸ. ਬਲਬੀਰ ਸਿੰਘ ਸਿੱਧੂ ਪਿਛਲੇ ਲੰਮੇ            ਸਮੇਂ ਤੋਂ ਹਲਕੇ ਦੇ ਲੋਕਾਂ ਦੀ ਵਿਧਾਨ ਸਭਾ ਅੰਦਰ ਜੋਰਦਾਰ ਤਰੀਕੇ ਨਾਲ ਨੁਮਾਇੰਦਗੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਹਮੇਸ਼ਾਂ ਹੀ ਲੋਕਾਂ ਦੇ ਹੱਕ ਵਿੱਚ ਵਿਧਾਨ ਸਭਾ ਅੰਦਰ ਅਵਾਜ ਬੁਲੰਦ ਕੀਤੀ ਹੈ ਉਨ੍ਹਾਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਅਤੇ ਸ. ਬਲਬੀਰ ਸਿੰਘ ਸਿੱਧੂ ਦੀ ਕਾਰਗੁਜਾਰੀ ਵਿੱਚ ਜਮੀਨ ਆਸਮਾਨ ਦਾ ਅੰਤਰ ਹੈ ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਹਨ ਅਤੇ ਇਸੇ ਨੂੰ ਮੱਦੇਨਜਰ ਰੱਖ ਕੇ ਵਪਾਰ ਮੰਡਲ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ |
ਇਸ ਮੌਕੇ ਹੋਰਨਾ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਸਿੰਗਲਾ, ਸੁਰੇਸ਼ ਕੁਮਾਰ ਗੋਇਲ, ਡੀ.ਐਨ. ਸ਼ਰਮਾ, ਪ੍ਰੇਮ ਅਰੋੜਾ, ਫੌਜਾ ਸਿੰਘ, ਵਿਨਿਤ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰ ਮੰਡਲ ਕੇ ਅਹੁਦੇਦਾਰ ਮੌਜੂਦ ਸਨ|

Leave a Reply

Your email address will not be published. Required fields are marked *