ਵਪਾਰ ਮੰਡਲ ਮੁਹਾਲੀ ਦੇ ਵਫਦ ਵਲੋਂ ਸਿੱਧੂ ਨਾਲ ਮੁਲਾਕਾਤ

ਐਸ ਏ ਐਸ ਨਗਰ, 3 ਅਗਸਤ (ਸ.ਬ.) ਵਪਾਰ ਮੰਡਲ ਮੁਹਾਲੀ ਦੇ ਵਫਦ ਨੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਦੀ ਅਗਵਾਈ ਵਿੱਚ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ|
ਇਸ ਮੌਕੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਸ੍ਰ. ਸਿੱਧੂ ਦੇ ਧਿਆਨ ਵਿੱਚ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲਿਆਂਦਾ ਅਤੇ ਇਹਨਾਂ ਮੁਸ਼ਕਿਲਾਂ ਨੂੰ ਜਲਦੀ ਹਲ ਕਰਨ ਦੀ ਮੰਗ ਕੀਤੀ| ਇਸ ਮੌਕੇ ਸ੍ਰ. ਸਿੱਧੂ ਨੇ ਸ੍ਰੀ ਵਿਨੀਤ ਵਰਮਾ ਨੂੰ ਭਰੋਸਾ ਦਿਵਾਇਆ ਕਿ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਜਲਦੀ ਹੀ ਯੋਗ ਉਪਰਾਲੇ ਕੀਤੇ ਜਾਣਗੇ| ਉਹਨਾਂ ਕਿਹਾ ਕਿ ਉਹ ਮੁਹਾਲੀ ਦੇ ਵਪਾਰੀ ਵਰਗ ਦੇ ਨਾਲ ਖੜੇ ਹਨ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਜਲਦੀ ਹੀ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹਲ ਕਰਵਾ ਦਿਤਾ ਜਾਵੇਗਾ|
ਇਸ ਮੌਕੇ ਵਪਾਰ ਮੰਡਲ ਮੁਹਾਲੀ ਦੇ ਚੀਫ ਪੈਟਰਨ ਸ੍ਰ. ਕੁਲਵੰਤ ਸਿੰਘ, ਪੈਟਰਨ ਸ੍ਰੀ ਸੁਰੇਸ਼ ਗੋਇਲ, ਚੇਅਰਮੈਨ ਸ੍ਰ. ਸ਼ੀਤਲ ਸਿੰਘ, ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ, ਖਜਾਨਚੀ ਸ੍ਰ. ਫੌਜਾ ਸਿੰਘ, ਸ੍ਰ. ਹਰਪ੍ਰੀਤ ਸਿੰਘ, ਸ੍ਰ. ਪਰਮਜੀਤ ਸਿੰਘ ਜੌੜਾ, ਸ੍ਰੀ ਹਰੀਸ਼ ਸਿੰਗਲਾ, ਸ੍ਰੀ ਅਮਨਪ੍ਰੀਤ ਵਿਕਟਰ, ਸ੍ਰੀ ਆਤਮਾ ਰਾਮ ਅਗਰਵਾਲ, ਸ੍ਰੀ ਪ੍ਰੇਮ ਅਰੋੜਾ, ਸ੍ਰੀ ਕਰਮ ਚੰਦ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *