ਵਪਾਰ ਮੰਡਲ ਮੁਹਾਲੀ ਵਲੋਂ ਕਨੈਡਾ ਦੇ ਐਮ ਪੀ ਦੀਪਕ ਆਨੰਦ ਦਾ ਸਨਮਾਨ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਵਪਾਰ ਮੰਡਲ ਮੁਹਾਲੀ ਵਲੋਂ ਕੈਨੇਡਾ ਦੇ ਮਿਸੀਸਾਗਾ ਤੋਂ ਐਮ ਪੀ ਸ੍ਰੀ ਦੀਪਕ ਆਨੰਦ ਦਾ ਸਨਮਾਣ ਕੀਤਾ ਗਿਆ ਅਤੇ ਕੈਨੇਡਾ ਅਤੇ ਮੁਹਾਲੀ ਦੇ ਵਿਚਾਲੇ ਵਪਾਰ ਸਬੰਧੀ ਵਿਚਾਰ ਚਰਚਾ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਪਾਰ ਮੰਡਲ ਮੁਹਾਲੀ ਦੇ ਬੁਲਾਰੇ ਨੇ ਦਸਿਆ ਕਿ ਸਭ ਤੋਂ ਪਹਿਲਾਂ ਮੰਡਲ ਦੇ ਚੇਅਰਮੈਨ ਸ੍ਰ. ਸ਼ੀਤਲ ਸਿੰਘ , ਪੈਟਰਨ ਸੁਰੇਸ਼ ਗੋਇਲ ਵਲੋਂ ਐਮ ਪੀ ਸ੍ਰੀ ਦੀਪਕ ਆਨੰਦ ਦਾ ਸਵਾਗਤ ਕੀਤਾ ਗਿਆ| ਇਸ ਉਪਰੰਤ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਵਪਾਰ ਮੰਡਲ ਦੇ ਹੋਰਨਾਂ ਮਂੈਬਰਾਂ ਵਲੋਂ ਸ੍ਰੀ ਦੀਪਕ ਆਨੰਦ ਦਾ ਸਨਮਾਨ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਐਮ ਪੀ ਸ੍ਰੀ ਦੀਪਕ ਆਨੰਦ ਨੇ ਕੈਨੇਡਾ ਦੇ ਵਪਾਰਕ ਸਿਸਟਮ ਬਾਰੇ ਜਾਣਕਾਰੀ ਦਿਤੀ ਅਤੇ ਮੁਹਾਲੀ ਦੇ ਵਪਾਰੀਆਂ ਨੂੰ ਵੀ ਅਗਾਂਹਵਧੂ ਸਿਸਟਮ ਅਪਨਾਉਣ ਲਈ ਪ੍ਰੇਰਿਆ| ਇਸ ਮੌਕੇ ਉਹਨਾਂ ਨੇ ਮੁਹਾਲੀ ਦੇ ਵਪਾਰੀਆਂ ਲਈ ਕੈਨੇਡਾ ਵਿੱਚ ਵਪਾਰ ਕਰਨ ਲਈ ਮੌਕੇ ਮੁਹਈਆ ਕਰਵਾਉਣ ਦਾ ਭਰੋਸਾ ਦਿਤਾ|
ਇਸ ਮੌਕੇ ਸੰਬੋਧਨ ਕਰਦਿਆਂ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਮੁਹਾਲੀ ਵਾਸੀਆਂ ਨੂੰ ਮਾਣ ਹੈ ਕਿ ਮੁਹਾਲੀ ਦਾ ਵਸਨੀਕ ਕੈਨੇਡਾ ਵਿੱਚ ਜਾ ਕੇ ਐਮ ਪੀ ਬਣਿਆ ਹੋਇਆ ਹੈ| ਉਹਨਾਂ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਤਰੱਕੀ ਕੀਤੀ ਹੈ, ਜਿਸ ਨਾਲ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ| ਉਹਨਾਂ ਕਿਹਾ ਕਿ ਸ੍ਰੀ ਦੀਪਕ ਆਨੰਦ ਭਾਰਤ ਅਤੇ ਕੈਨੇਡਾ ਦੇ ਆਪਸੀ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ|
ਇਸ ਮੌਕੇ ਵਪਾਰ ਮੰਡਲ ਮੁਹਾਲੀ ਦੇ ਸੀ ਮੀਤ ਪ੍ਰਧਾਨ ਅਕਵਿੰਦਰ ਗੋਸਲ, ਖਜਾਨਚੀ ਫੌਜਾ ਸਿੰਘ, ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਜਤਿੰਦਰ ਆਨੰਦ ਅਤੇ ਵਪਾਰ ਮੰਡਲ ਦੇ ਹੋਰ ਮਂੈਬਰ ਮੌਜੂਦ ਸਨ

Leave a Reply

Your email address will not be published. Required fields are marked *