ਵਪਾਰ ਮੰਡਲ ਮੁਹਾਲੀ ਵਲੋਂ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਸਨਮਾਨ

ਐਸ ਏ ਐਸ ਨਗਰ, 7 ਅਪ੍ਰੈਲ (ਸ.ਬ.) ਵਪਾਰ ਮੰਡਲ ਮੁਹਾਲੀ ਵਲੋਂ ਇਕ ਸਮਾਗਮ ਦੌਰਾਨ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਦੋਵੇਂ ਸੰਸਥਾਵਾਂ ਵਲੋਂ ਆਪਸੀ ਤਾਲਮੇਲ ਰਖਕੇ ਵਪਾਰੀਆਂ ਦੀ ਭਲਾਈ ਲਈ ਕੰਮ ਕਰਨ ਦਾ ਫੈਸਲਾ ਕੀਤਾ ਗਿਆ|
ਇਸ ਮੌਕੇ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਨੇ ਐਸੋਸੀਏਸਨ ਦੀ ਨਵੀ. ਟੀਮ ਦਾ ਸਵਾਗਤ ਕੀਤਾ ਅਤੇ ਹਾਰ ਪਾ ਕੇ ਵਿਸੇਸ ਸਨਮਾਨ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਮੁਹਾਲੀ ਪ੍ਰਾਪਰਟੀ ਕੰਸਲਟੈਂਟ          ਐਸੋਸੀਏਸਨ  ਦੀ ਨਵੀਂ ਟੀਮ ਨੇ ਜੋ ਕੰਮ ਸ਼ੁਰੂ ਕੀਤਾ ਹੈ, ਉਹ ਸ਼ਲਾਘਾ ਯੋਗ ਹੈ, ਇਸ ਟੀਮ ਨੇ ਪ੍ਰਸਾਸਨ ਤੱਕ ਪਹੁੰਚ ਕਰਕੇ ਕਲੈਕਟਰ ਰੇਟ ਵੀ ਘੱਟ ਕਰਵਾ ਲਏ ਹਨ| ਉਹਨਾਂ ਕਿਹ ਾ ਕਿ ਦੋਵਾਂ ਸੰਸਥਾਵਾਂ ਵਿਚ ਪੂਰਾ ਤਾਲਮੇਲ ਰਖਿਆ  ਜਾਵੇਗਾ ਅਤੇ ਵਪਾਰੀ ਵਰਗ ਦੀ ਭਲਾਈ ਲਈ ਉਪਰਾਲੇ ਕੀਤੇ           ਜਾਣਗੇ|  ਇਸ ਮੌਕੇ ਉਹਨਾਂ ਨੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸਨ  ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ ਨੂੰ ਵਪਾਰ ਮੰਡਲ ਦਾ ਪ੍ਰੈਸ ਸਕੱਤਰ ਬਣਾਉਣ ਦਾ ਐਲਾਨ ਕੀਤਾ|
ਇਸ ਮੌਕੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸਨ ਦੇ ਪ੍ਰਧਾਨ           ਤੇਜਿੰਦਰ ਸਿੰਘ ਪੂਨੀਆਂ ਨੇ ਕਿਹਾ ਕਿ ਵਪਾਰੀ ਵਰਗ ਦੀ ਭਲਾਈ ਵਿਚ ਵਪਾਰ ਮੰਡਲ ਦਾ ਉਘਾ ਯੋਗਦਾਨ ਹੈ| ਪ੍ਰਾਪਰਟੀ ਦਾ ਕੰਮ ਵੀ ਵਪਾਰ ਨਾਲ ਹੀ ਜੁੜਿਆ ਹੋਇਆ ਹੈ, ਇਸ ਕੰਮ ਦੀ ਤਰੱਕੀ ਵਿਚ ਵੀ ਵਪਾਰ ਮੰਡਲ ਨੇ ਉਘਾ ਯੋਗਦਾਨ ਪਾਇਆ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਮੁਹਾਲੀ ਪ੍ਰਾਪਰਟੀ ਕੰਸਲਟੈਂਟ           ਐਸੋਸੀਏਸਨ ਦੇ ਚੇਅਰਮੈਨ ਹਰਜਿੰਦਰ ਸਿੰਘ ਧਵਨ ਨੇ ਕਿਹਾ ਕਿ  ਵਪਾਰ ਮੰਡਲ ਮੁਹਾਲੀ ਅਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸਨ  ਮਿਲਕੇ ਕੰਮ ਕਰਨਗੇ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ|  ਇਸ ਮੌਕੇ ਵਪਾਰ ਮੰਡਲ ਵਲੋਂ ਟੈਕਸ ਬਾਰ ਐਸੋਸੀਏਸਨ ਦੇ ਪ੍ਰਧਾਨ ਮੁਕੇਸ ਘਈ ਦਾ ਵੀ ਸਨਮਾਨ ਕੀਤਾ ਗਿਆ|
ਇਸ ਮੌਕੇ ਵਪਾਰ ਮੰਡਲ ਦੇ  ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਗੋਇਲ, ਜੁਆਂਇੰਟ ਸਕੱਤਰ ਫੌਜਾ ਸਿੰਘ, ਮੀਤ ਪ੍ਰਧਾਨ ਪ੍ਰੇਮ ਅਰੋੜਾ, ਮੀਤ ਪ੍ਰਧਾਨ ਪਰਮਜੀਤ ਸਿੰਘ ਜੌੜਾ,ਬਲਜੀਤ ਸਿੰਘ,ਤਰਨਜੀਤ ਸਿੰਘ,ਬਲਬੀਰ ਸਿੰਘ, ਗੁਰਮੀਤ ਸਿੰਘ, ਸ਼ੇਰ ਸਿੰਘ, ਬਲਜੀਤ ਸਿੰਘ, ਰਮਨ ਸਿੰਘ, ਟੈਕਸ ਬਾਰ ਐਸੋਸੀਏਸਨ ਦੇ ਜਨਰਲ ਸਕੱਤਰ ਰਾਮ ਬਾਂਸਲ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸਨ ਦੇ ਮੀਤ ਪ੍ਰਧਾਨ ਅਮਿਤ ਮਰਵਾਹਾ, ਪਲਵਿੰਦਰ ਸਿੰਘ ਪੱਪੀ, ਬਲਜੀਤ ਸਿੰਘ, ਕਮਲਪ੍ਰੀਤ ਸਿੰਘ ਜਿੰਮੀ, ਪਰਮਜੀਤ ਸਿੰਘ, ਅਮਿਤ ਉਬਰਾਏ, ਦਵਿੰਦਰ ਸਿੰਘ, ਚਰਨਕੰਵਲ ਸਿੰਘ, ਭੁਪਿੰਦਰ ਸਿੰਘ ਜੌਹਲ,ਦੀਪਕ ਕੁਮਾਰ, ਬਲਜੀਤ ਸਿੰਘ ਗੋਲਡੀ, ਪਲਵਿੰਦਰ ਸਿੰਘ ਗੀ੍ਰਨਲੈਂਡ ਵੀ ਮੌਜੂਦ ਸਨ|

Leave a Reply

Your email address will not be published. Required fields are marked *