ਵਪਾਰ ਮੰਡਲ ਮੁਹਾਲੀ ਵੱਲੋਂ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਟੀਮ ਨੂੰ ਸਹਿਯੋਗ ਦਾ ਭਰੋਸਾ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਵਪਾਰ ਮੰਡਲ ਮੁਹਾਲੀ ਵਲੋਂ ਅੱਜ ਇੱਕ ਪ੍ਰੋਗਰਾਮ ਦੌਰਾਨ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਸਭਰਵਾਲ ਅਤੇ ਉਹਨਾਂ ਦੀ ਟੀਮ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਵਪਾਰ ਮੰਡਲ ਵਲੋਂ ਪ੍ਰਾਪਰਟੀ ਐਸੋਸੀਏਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਵਪਾਰ ਮੰਡਲ ਨੇ ਪ੍ਰਾਪਰਟੀ ਐਸੋਸੀਏਸ਼ਨ ਨਾਲ ਰਲ ਕੇ ਪੂਡਾ ਤੋਂ ਮੰਗ ਕੀਤੀ ਸੀ ਕਿ ਬੂਥਾਂ ਅਤੇ ਦੁਕਾਨਾਂ ਉਪਰ ਇੱਕ ਇੱਕ ਮੰਜਿਲ ਹੋਰ ਬਣਾਉਣ ਦੀ ਆਗਿਆ ਦਿੱਤੀ ਜਾਵੇ| ਉਹਨਾਂ ਕਿਹਾ ਕਿ ਇਸ ਮੰਗ ਨੂੰ ਅਜੇ ਪੂਡਾ ਨੇ ਲਾਗੂ ਨਹੀਂ ਕੀਤਾ| ਇਸ ਲਈ ਵਪਾਰ ਮੰਡਲ ਵਲੋਂ ਪ੍ਰਾਪਰਟੀ ਐਸੋਸੀਏਸ਼ਨ ਦੇ ਨਾਲ ਮਿਲ ਕੇ ਪੂਡਾ ਅਫਸਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਮੰਗ ਕੀਤੀ ਜਾਵੇਗੀ ਕਿ ਮੁਹਾਲੀ ਇਲਾਕੇ ਵਿੱਚ ਵੀ ਬੂਥਾਂ ਅਤੇ ਦੁਕਾਨਾਂ ਉਪਰ ਇੱਕ ਇੱਕ ਮੰਜਿਲ ਹੋਰ ਬਣਾਉਣ ਦੀ ਆਗਿਆ ਦਿੱਤੀ ਜਾਵੇ| ਉਹਨਾਂ ਕਿਹਾ ਕਿ ਲੁਧਿਆਣਾ, ਪੰਚਕੂਲਾ ਵਿੱਚ ਪਹਿਲਾਂ ਹੀ ਇਹ ਨੀਤੀ ਲਾਗੂ ਕੀਤੀ ਗਈ ਹੈ ਅਤੇ ਇਸ ਨੀਤੀ ਨੂੰ ਮੁਹਾਲੀ ਵਿੱਚ ਵੀ ਜਲਦੀ ਲਾਗੂ ਕੀਤਾ ਜਾਵੇ|
ਇਸ ਮੌਕੇ ਪ੍ਰਾਪਰਟੀ ਐਸੋਸੀਏਸ਼ਨ ਦੇ ਚੀਫ ਪੈਟਰਨ ਹਰਜਿੰਦਰ ਸਿੰਘ ਧਵਨ, ਚੇਅਰਮੈਨ ਏ ਕੇ ਪਵਾਰ, ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ, ਖਜਾਨਚੀ ਟਿੰਕੂ ਆਨੰਦ, ਸੀਨੀਅਰ ਮੀਤ ਪ੍ਰਧਾਨ ਸਿਰੰਦਰ ਸਿੰਘ ਮਹੰਤ, ਸੀਨੀਅਰ ਮੀਤ ਪ੍ਰਧਾਨ ਅਮਿਤ ਮਰਵਾਹ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਪੂੰਨੀਆਂ, ਜੁਆਂਇੰਟ ਸਕੱਤਰ ਚਰਨਜੀਤ ਸਿੰਘ ਹਨੀ, ਵਪਾਰ ਮੰਡਲ ਚੇਅਰਮੈਨ ਸ਼ੀਤਲ ਸਿੰਘ, ਪ੍ਰਧਾਨ ਕੁਲਵੰਤ ਸਿੰਘ ਚੌਧਰੀ, ਸੀ ਮੀਤ ਪ੍ਰਧਾਨ ਸੁਰੇਸ਼ ਗੋਇਲ, ਮੀਤ ਪ੍ਰਧਾਨ ਪਰਮਜੀਤ ਸਿੰਘ ਜੌੜਾ, ਜੁਆਂਇੰਟ ਸਕੱਤਰ ਸ੍ਰ. ਫੌਜਾ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *