ਵਪਾਰ ਮੰਡਲ ਵਲੋਂ ਅਕਾਲੀ ਭਾਜਪਾ ਉਮੀਦਵਾਰ ਸਿੱਧੂ ਦੀ ਹਮਾਇਤ ਦਾ ਐਲਾਨ

ਐਸ ਏ ਐਸ ਨਗਰ,4 ਜਨਵਰੀ (ਭਗਵੰਤ ਸਿੰਘ ਬੇਦੀ)  ਮੁਹਾਲੀ ਵਪਾਰ ਮੰਡਲ ਨਾਲ ਸ੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਅਹਿਮ ਮੀਟਿੰਗ ਕੀਤੀ| ਮੀਟਿੰਗ ਵਿਚ ਵਪਾਰ ਮੰਡਲ ਵਲੋਂ ਸਰਬਜੀਤ ਸਿੰਘ ਪਾਰਸ , ਕੁਲਵੰਤ ਸਿੰਘ ਚੌਧਰੀ ਪ੍ਰਧਾਨ, ਜਗਤਾਰ ਸਿੰਘ ਫੇਜ 4, ਤੇਜਿੰਦਰਪਾਲ ਸਿੰਘ ਵਿਰਕ, ਬਲਬੀਰ ਸਿੰਘ,ਸੁਰਿੰਦਰ ਸਿੰਘ, ਤਰਨਜੀਤ ਸਿੰਘ, ਬਲਜੀਤ ਸਿੰਘ, ਅਜੇ ਮਹਾਜਨ, ਅਰੁਣ ਅਤੇ ਸ਼ੇਰ ਸਿੰਘ ਹਾਜਰ ਸਨ|
ਵਪਾਰ ਮੰਡਲ ਨੇ ਸ੍ਰੀ ਸਿੱਧੂ ਨੂੰ ਯਕੀਨ ਦੁਆਇਆ ਕਿ ਆਉਂਦੀਆਂ ਵਿਧਾਨ ਸਭਾਂ ਚੋਣਾਂ ਵਿਚ ਉਹ ਸ੍ਰੋਮਣੀ ਅਕਾਲੀ ਤੇ ਭਾਜਪਾ ਦੀ ਡਟ ਕੇ ਹਮਾਇਤ ਕਰਨਗੇ| ਇਸ ਮੌਕੇ ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਹਲਕਾ ਮੁਹਾਲੀ ਦੇ ਵੋਟਰ ਉਹਨਾਂ ਨੂੰ ਭਰਵਾਂ ਸਹਿਯੋਗ ਦੇ ਰਹੇ ਹਨ| ਸ ਪਾਰਸ ਨੇ ਕਿਹਾ ਕਿ ਡੀ ਸੀ ਰਹਿੰਦਿਆਂ ਸ੍ਰੀ ਸਿਧੂ ਨੇ ਆਮ ਲੋਕਾਂ ਅਤੇ ਵਪਾਰੀਆਂ ਨੁੰ ਆ ਰਹੀਆਂ ਮੁਸਕਿਲਾਂ ਹਲ ਕਰਨ ਲਈ ਗੰਭੀਰ ਯਤਨ ਕੀਤੇ ਸਨ|  ਜਿਸ ਦੇ ਸਿੱਟੈ ਵਜੋਂ ਸ੍ਰੀ ਸਿਧੂ ਨੇ ਮੁਹਾਲੀ ਵਾਸੀਆਂ ਅਤੇ ਵਪਾਰੀਆਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ ਹੈ| ਸ ਪਾਰਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਤਿ ਧੰਨਵਾਦੀ ਹਨ ਜਿਹਨਾਂ ਨੇ ਮੁਹਾਲੀ ਲਈ ਇਕ ਹੋਣਹਾਰ ਉਮੀਦਵਾਰ ਦੀ ਚੋਣ ਕੀਤੀ ਹੈ ਅਤੇ ਉਹ ਸ੍ਰੀ ਸਿਧੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ|

Leave a Reply

Your email address will not be published. Required fields are marked *