ਵਪਾਰ ਮੰਡਲ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਦਾ ਸੁੰਦਰੀਕਰਨ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਮੰਗ

ਐਸ ਏ ਐਸ ਨਗਰ, 6 ਸਤੰਬਰ (ਸ.ਬ.) ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਿਹਾ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ ਹੈ|
ਇਕ ਬਿਆਨ ਵਿੱਚ ਵਿਨੀਤ ਵਰਮਾ ਅਤੇ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਨਗਰ ਨਿਗਮ ਦੀ ਮੀਟਿੰਗ ਵਿੱਚ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸ਼ਹਿਰ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਲਈ ਜੋ ਸੱਤ ਕਰੋੜ 31 ਲੱਖ ਰੁਪਏ ਦਾ ਮਤਾ ਲਿਆ ਕੇ ਪਾਸ ਕਰਵਾਇਆ ਹੈ, ਉਸ ਲਈ ਮੇਅਰ ਵਧਾਈ ਦੇ ਪਾਤਰ ਹਨ| ਉਹਨਾਂ ਕਿਹਾ ਕਿ ਇਹ ਮਤੇ ਪਾਸ ਕਰਕੇ ਮੇਅਰ ਨੇ ਵਪਾਰ ਮੰਡਲ ਨਾਲ ਕੀਤਾ ਆਪਣਾ ਵਾਇਦਾ ਪੂਰਾ ਕੀਤਾ ਹੈ|
ਉਹਨਾਂ ਕਿਹਾ ਕਿ ਮਾਰਕੀਟਾਂ ਦੇ ਸੁੰਦਰੀਕਰਨ ਨਾਲ ਸ਼ਹਿਰ ਦੇ ਵਪਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ| ਉਹਨਾਂ ਮੰਗ ਕੀਤੀ ਕਿ ਸ਼ਹਿਰ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇ|

Leave a Reply

Your email address will not be published. Required fields are marked *