ਵਰਕਸ਼ਾਪ ਦਾ ਆਯੋਜਨ ਕੀਤਾ

ਐਸ.ਏ.ਐਸ ਨਗਰ, 9 ਜਨਵਰੀ (ਸ.ਬ.) ਅਧੀਨ ਜਿਲ੍ਹਾ ਅਤੇ ਸ਼ੈਸ਼ਨ ਜੱਜ ਚੇਅਰਮੈਨ, ਜਿਲ੍ਹਾ ਲੀਗਲ ਸਰਵਿਸਜ ਅਥਾਰਿਟੀ ਸ੍ਰੀ ਵਿਵੇਕ ਪੁਰੀ ਨੇ ਅੱਜ ਫੇਜ਼-3ਬੀ1 ਮੁਹਾਲੀ ਦੇ ਸਰਕਾਰੀ ਸੀਨੀ.ਸਕੈ. ਸਕੂਲ ਵਿੱਚ ਵਿਸ਼ੇਸ਼ ਯੋਗਤਾ ਪ੍ਰਾਪਤ ਬੱਚਿਆ ਨਾਲ ਮੁਲਾਕਾਤ ਕੀਤੀ| ਇਸ ਮੌਕੇ ਉਨ੍ਹਾਂ ਨਾਲ ਚੀਫ ਜੁਡੀਸ਼ੀਅਲ ਮਜਿਸਟਰੇਟ ਅਤੇ ਸਕੱਤਰ ਜਿਲ੍ਹਾ ਲੀਗਲ ਸਰਵਿਸਜ ਅਥਾਰਿਟੀ ਮੋਨਿਕਾ ਲਾਬਾ ਵੀ ਸਨ| ਇਸ ਦੌਰੇ ਦੌਰਾਨ ਸ੍ਰੀ ਵਿਵੇਕ ਪੁਰੀ ਨੇ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ|
ਇਸ ਮੌਕੇ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ, ਮੁਹਾਲੀ ਵਲੋਂ ਸਮਾਜਸੇਵੀ ਸੰਸਥਾ ਦਾ ਰਿਡਸ’ ਦੇ ਸਹਿਯੋਗ ਨਾਲ ਡਾ. ਰਜਨੀ ਲਾਂਬਾ ਐਨਥਰੋਪੋਲੋਜਿਸਟ ਦੀ ਅਗਵਾਈ ਵਿੱਚ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ| ਵਰਕਸ਼ਾਪ ਵਿੱਚ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆ ਵਿੱਚ ਭਾਗ ਲਿਆ| ਇਸ ਮੌਕੇ ਸ੍ਰੀ ਵਿਵੇਕ ਪੁਰੀ ਨੇ ਬੱਚਿਆ ਦੀ ਹੌਸਲਾਂ ਅਫਜਾਈ ਲਈ ਸਟੈਸ਼ਨਰੀ ਦਾ ਸਮਾਨ ਵੰਡਿਆ| ਅਧੀਨ ਜਿਲ੍ਹਾ ਅਤੇ ਸ਼ੈਸ਼ਨ ਜੱਜ ਨੇ ਇਸ ਮੌਕੇ ਬੱਚਿਆ ਨਾਲ ਲੋਹੜੀ ਦਾ ਤਿਉਹਾਰ ਵੀ ਮਨਾਇਆ| ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਗਿੰਨੀ ਦੁੱਗਲ ਅਤੇ ਸ੍ਰੀ ਹਰਵੀਰ ਨੇ ਬੱਚਿਆ ਵੱਲੋਂ ਕੀਤੇ ਗਏ ਇਸ ਯਤਨ ਦੀ ਪ੍ਰਸ਼ੰਸਾ ਕੀਤੀ ਅਤੇ ਇਨ੍ਹਾਂ ਬੱਚਿਆਂ ਨੂੰ ਵਧਿਆ ਸਹੂਲਤਾਂ ਪ੍ਰਦਾਨ ਕੀਤੀਆ|

Leave a Reply

Your email address will not be published. Required fields are marked *