ਵਰਲਡ ਵੰਨ ਈ-ਬਲਾਕ ਰੈਜ਼ੀਡੈਂਸ਼ੀਅਲ ਵੈਲਫ਼ੇਅਰ ਐਸੋਸੀਏਸ਼ਨ ਦਾ ਗਠਨ

ਖਰੜ, 9 ਅਪ੍ਰੈਲ (ਸ.ਬ.) ਵਰਲਡ-ਵੰਨ ਈ-ਬਲਾਕ ਸੈਕਟਰ 115 ਗ੍ਰੇਟਰ ਡਿਵੈਲਪਮੈਂਟ ਏਰੀਆ ਮੁਹਾਲੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨ ਦੇ ਮੱਦੇਨਜ਼ਰ ‘ਵਰਲਡ ਵੰਨ ਈ-ਬਲਾਕ ਰੈਜ਼ੀਡੈਂਸ਼ੀਅਲ ਵੈਲਫ਼ੇਅਰ ਐਸੋਸੀਏਸ਼ਨ’ ਦਾ ਗਠਨ ਕੀਤਾ ਗਿਆ| ਐਸੋਸੀਏਸ਼ਨ ਦੀ ਹੋਈ ਜਨਰਲ ਬਾਡੀ ਦੀ ਮੀਟਿੰਗ ਵਿੱਚ ਮਨਜੀਤ ਸਿੰਘ ਕੰਬੋਜ਼ ਨੂੰ ਐਸੋਸੀਏਸ਼ਨ ਦਾ ਚੀਫ਼ ਪੈਟਰਨ, ਪਰਮਪਾਲ ਸਿੰਘ ਨੂੰ ਪ੍ਰਧਾਨ, ਸਨਾਵਰਜੀਤ ਸਿੰਘ ਨੂੰ ਵਾਈਸ ਪ੍ਰਧਾਨ, ਵਰਿੰਦਰ ਸਿੰਘ ਪ੍ਰਿੰਸ ਫਾਈਨਾਂਸ ਸੈਕਟਰੀ, ਰਾਜਬੀਰ ਸਿੰਘ ਨੂੰ ਜਨਰਲ ਸਕੱਤਰ, ਪਰਦੀਪ ਕੁਮਾਰ ਨੂੰ ਸਕੱਤਰ ਚੁਣਿਆ ਗਿਆ|
ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਕੰਬੋਜ਼ ਅਤੇ ਪ੍ਰਧਾਨ ਪਰਮਪਾਲ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਇੱਥੋਂ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕੀਤਾ ਜਾਵੇਗਾ|
ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਵਿੱਚ ਸ੍ਰੀਮਤੀ ਅੰਕਿਤਾ ਕੰਗ, ਨੀਲਾ ਮਾਧਵ ਸਵੈਨ, ਮਿਸਟਰ ਡਹਿਲ, ਜੌਹਨੀ ਸ਼ੀਤਲਾ, ਡਾ. ਪ੍ਰੋਮਿਲਾ ਗੁਪਤਾ, ਤਰਲੋਚਨ ਸਿੰਘ, ਹਰਵਿੰਦਰ ਸਿੰਘ, ਅਮਨ ਸਚਦੇਵਾ, ਪ੍ਰੇਮ ਵਰਮਾ, ਕੁਲਦੀਪ ਸਿੰਘ, ਵਿਪਨ ਕੁਮਾਰ, ਅਰੁਣਾ ਧੀਰ ਅਤੇ ਵਿਸ਼ਾਲ ਕੁਮਾਰ ਸਿੰਘ ਨੂੰ ਚੁਣੇ ਗਏ ਹਨ|

Leave a Reply

Your email address will not be published. Required fields are marked *