ਵਰਲਡ ਸਿੱਖ ਪਾਰਲੀਮੈਂਟ ਉਪਰ ਪਾਬੰਦੀ ਲਗਾਈ ਜਾਵੇ : ਨਿਸ਼ਾਂਤ ਸ਼ਰਮਾ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਸ਼ਿਵ ਸੈਨਾ ਹਿੰਦ ਦੀ ਇੱਕ ਮੀਟਿੰਗ  ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਅੱਤਵਾਦੀ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਵਿਚ ਬਣ ਰਹੀ ਵਰਲਡ ਸਿੱਖ ਪਾਰਲੀਮਂੈਟ ਖਾਲਿਸਤਾਨੀ ਅੱਤਵਾਦੀ ਪਾਰਲੀਮੈਂਟ ਹੀ ਸਾਬਿਤ ਹੋਵੇਗੀ ਇਸ ਲਈ ਸਰਕਾਰ ਵੱਲੋਂ ਇਸ ਉਪਰ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਹਵਾਰਾ ਦੀ ਸਲਾਹਕਾਰ   ਕਮੇਟੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਇਸ ਪਾਰਲੀਮੈਂਟ ਵਿੱਚ 300 ਮੈਂਬਰ ਹੋਣਗੇ ਜਿਸ ਵਿੱਚ 150 ਭਾਰਤ ਤੋਂ ਹੋਣਗੇ| ਉਹਨਾਂ ਕਿਹਾ ਕਿ ਅੱਤਵਾਦੀ ਹਵਾਰਾ ਵਲੋਂ ਇਸ ਪਾਰਲੀਮੈਂਟ ਦਾ ਗਠਨ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਫੈਲਾਉਣ ਲਈ ਕੀਤਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਹੋਏ ਖਾਲਿਸਤਾਨੀ ਪੰਜਾਬ ਦਾ ਮਾਹੌਲ ਇਕ ਵਾਰ ਫੇਰ ਖਰਾਬ ਕਰਨ ਦਾ ਯਤਨ ਕਰ ਰਹੇ ਹਨ| ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਹੋਈਆਂ ਹਿੰਦੂ              ਨੇਤਾਵਾਂ ਦੀਆਂ ਹੱਤਿਆਵਾਂ ਪਿਛੇ ਵੀ ਇਹਨਾਂ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਸਿੱਖ ਪਾਰਲੀਮੈਂਟ ਦੇ ਨਾਮ ਉਪਰ ਵਿਦੇਸਾਂ ਤੋਂ ਕਰੋੜਾਂ ਰੁਪਏ ਦੇ ਫੰਡ ਇਕਠੇ ਕੀਤੇ ਜਾਣਗੇ, ਜਿਹਨਾਂ ਨਾਲ ਪੰਜਾਬ ਵਿਚ ਅੱਤਵਾਦੀ ਘਟਨਾਵਾਂ ਕੀਤੀਆਂ ਜਾਣਗੀਆਂ|
ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਤਿਹਾੜ ਜੇਲ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਵਲੋਂ ਬਾਹਰ ਪੱਤਰ ਭੇਜੇ ਜਾ ਰਹੇ ਹਨ ਉਸਨੇ ਦੇਸ਼ ਦੀ ਸੁਰਖਿਆ ਲਈ ਖਤਰਾ ਪੈਦਾ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਨਾਲ ਉਸਦੇ ਪਰਿਵਾਰ ਅਤੇ ਸਾਥੀਆਂ ਦੀਆਂ ਮੁਲਾਕਾਤਾਂ ਉਪਰ ਪਾਬੰਦੀ ਲਗਾਉੁਣ ਲਈ ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਸਮੇਤ ਹੋਰ ਉਚ ਅਧਿਕਾਰੀਆਂ ਨੂੰ ਪੱਤਰ ਲਿਖੇ ਹਨ|
ਉਹਨਾਂ ਕਿਹਾ ਕਿ ਸਾਰੇ ਹਿੰਦੂ ਗਲਤ ਨਹੀਂ ਅਤੇ ਸਾਰੇ ਸਿੱਖ  ਗਲਤ ਨਹੀਂ ਪਰ ਕੁਝ ਲੋਕ ਹਿੰਦੂ ਸਿੱਖਾਂ ਵਿਚ ਫਰਕ ਪਾਉਣ ਲਈ ਫੇਸਬੁੱਕ ਉਪਰ ਗਲਤ ਪ੍ਰਚਾਰ ਕਰ ਰਹੇ ਹਨ, ਉਸ ਉਪਰ ਰੋਕ ਲਗਾਈ ਜਾਣੀ ਚਾਹੀਦੀ ਹੈ|
ਇਸ ਮੌਕੇ ਰਾਸ਼ਟਰੀ ਚੇਅਰਮੈਨ ਵੇਦ ਅਮਰਜੀਤ ਸ਼ਰਮਾ, ਰਾਸ਼ਟਰੀ ਯੁਵਾ  ਆਗੂ ਰਾਹੁਲ ਸ਼ਰਮਾ, ਉਤਰ ਭਾਰਤ ਚੇਅਰਮੈਨ ਰਜਿੰਦਰ ਧਾਲੀਵਾਲ, ਪੰਜਾਬ ਦਿਹਾਤੀ ਪ੍ਰਧਾਨ ਪੰਡਿਤ ਕਾਲਾ, ਪੰਜਾਬ ਪ੍ਰਧਾਨ ਸੌਰਵ ਅਰੋੜਾ, ਇਸ਼ਾਂਤ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸ਼ਿਵ ਜੋਸ਼ੀ, ਪੰਜਾਬ ਮਹਾਂਮੰਤਰੀ ਅਤੇ ਹਰਿਆਣਾ ਪ੍ਰਧਾਨ ਅਸ਼ਵਨੀ ਅਰੋੜਾ, ਪੰਜਾਬ ਬੁਲਾਰਾ ਵਿਕਾਸ ਵਿੱਕੀ ਵੀ ਮੌਜੂਦ ਸਨ|

Leave a Reply

Your email address will not be published. Required fields are marked *