ਵਰਾਂਡੇ ਦੀ ਛੱਤ ਡਿੱਗੀ, ਮਾਂ-ਧੀ ਦੀ ਮੌਤ

ਦਿੜ੍ਹਬਾ ਮੰਡੀ (ਸੰਗਰੂਰ), 4 ਅਗਸਤ (ਸ.ਬ.) ਨੇੜਲੇ ਪਿੰਡ ਕਮਾਲਪੁਰ ਵਿਖੇ ਰਾਤ ਸਮੇਂ ਵਰਾਂਡੇ ਦੀ ਛੱਤ ਡਿੱਗਣ ਕਾਰਨ ਮਾਂ ਤੇ ਧੀ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਹੋ ਗਏ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਮਾਲਪੁਰ ਦਾ ਪਰਿਵਾਰ ਰਾਤ ਸਮੇਂ ਵਰਾਂਡੇ ਹੇਠਾਂ ਸੁੱਤਾ ਪਿਆ ਸੀ ਕਿ ਅਚਾਨਕ ਵਰਾਂਡੇ ਦਾ ਲੈਂਟਰ ਡਿੱਗ ਪਿਆ| ਲੈਂਟਰ ਹੇਠਾਂ ਦੱਬ ਕੇ ਸਵਰਨਜੀਤ ਕੌਰ (40) ਪਤਨੀ ਰਾਜ ਸਿੰਘ ਤੇ ਚਰਨਜੀਤ ਕੌਰ (17) ਪੁੱਤਰੀ ਰਾਜ ਸਿੰਘ ਦੀ ਮੌਤ ਹੋ ਗਈ| ਅਵਤਾਰ ਸਿੰਘ (20) ਪੁੱਤਰ ਰਾਜ ਸਿੰਘ ਗੰਭੀਰ ਜ਼ਖਮੀ ਤੇ ਰਾਜ ਸਿੰਘ ਵੀ ਜ਼ਖਮੀ ਹੋਇਆ ਹੈ|

Leave a Reply

Your email address will not be published. Required fields are marked *