ਵਾਇਸ ਅਗੇਂਸਟ ਕ੍ਰਾਈਮ ਦਾ ਵਫਦ ਚੰਡੀਗੜ੍ਹ ਦੇ ਮੇਅਰ ਨੂੰ ਮਿਲਿਆ

ਚੰਡੀਗੜ੍ਹ, 23 ਜਨਵਰੀ (ਸ.ਬ.) ਸੰਸਥਾ ਵਾਇਸ ਅਗੇਂਸਟ ਕ੍ਰਾਈਮ ਦੇ ਵਫਦ ਨੇ ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਮੇਅਰ ਰਾਜੇਸ਼ ਕਾਲੀਆ ਨੇ ਵਫਦ ਦੇ ਆਗੂਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆਂ ਅਤੇ ਭਰੋਸਾ ਦਿੱਤਾ ਕਿ ਉਹ ਚੰਡੀਗੜ੍ਹ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਪਰਾਲੇ ਕਰਨਗੇ| ਵਫਦ ਵਿੱਚ ਸ੍ਰੀਮਤੀ ਮੋਨਾ, ਸਿਮਰਨ, ਨਿਰਮਲਜੀਤ, ਮੰਜੂ, ਰਵੀ ਬੋਧ, ਨੀਲੂ ਭਗਤ ਅਤੇ ਸੰਸਥਾ ਦੇ ਹੋਰ ਮੈਂਬਰ ਸ਼ਾਮਿਲ ਸਨ|

Leave a Reply

Your email address will not be published. Required fields are marked *