ਵਾਈਟ ਹਾਊਸ ਵਲੋਂ ਸਪੈਨਿਸ਼ ਭਾਸ਼ਾ ਹਟਾਉਣ ਤੇ ਸਪੇਨ ਵੱਲੋਂ ਚਿੰਤਾ ਜ਼ਾਹਿਰ

ਬਰਸਲੋਨਾ, 24 ਜਨਵਰੀ (ਸ.ਬ.) ਸਪੇਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਵਿੱਚ ਆਉਣ ਮਗਰੋਂ ਵਾਈਟ ਹਾਊਸ ਦੀ ਸਪੈਨਿਸ਼ ਭਾਸ਼ਾ ਵਾਲੀ ਵੈਬਸਾਈਟ ਨੂੰ ਹਟਾਉਣ ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਹਿਸਪੈਨਿਕ ਲੋਕਾਂ ਦੀ (ਅਮਰੀਕਾ ਵਿੱਚ ਰਹਿ ਰਹੇ ਲਾਤੀਨੀ ਮੂਲ ਦੇ ਲੋਕ) ਕਰੋੜਾਂ ਦੀ ਆਬਾਦੀ ਵਾਲੇ ਦੇਸ਼ ਵਿੱਚ ਇਸ ਨੂੰ ਹਟਾਉਣਾ ਚੰਗਾ ਵਿਚਾਰ ਨਹੀਂ ਹੈ|
ਫਿਲਹਾਲ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਇਸ ਚਿੰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਕਿਹਾ ਕਿ ਵੈਬਸਾਈਟ ਨੂੰ ਬਣਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ,”ਅਸੀਂ ਵੈਬਸਾਈਟ ਨੂੰ ਲਗਾਤਾਰ ਬਣਾ ਰਹੇ ਹਾਂ| ਸਾਡੇ ਕੋਲ ਸਪੈਨਿਸ਼ ਭਾਸ਼ਾ ਦੇ ਅਡੀਸ਼ਨ ਫਿਰ ਤੋਂ ਆਉਣ ਲੱਗੇ ਹਨ| ਸਾਡੇ ਕੋਲ ਆਈ. ਟੀ. ਕਰਮਚਾਰੀਆਂ ਦੀ ਟੀਮ ਹੈ, ਜੋ ਵਧ ਸਮਾਂ ਦੇ ਕੇ ਕੰਮ ਕਰ ਰਹੀ ਹੈ ਤਾਂਕਿ ਵੈਬਸਾਈਟ ਦੀ ਸਪੀਡ ਵਧੀਆ ਹੋ ਸਕੇ| ਇਸ ਵਿੱਚ ਥੋੜਾ ਹੋਰ ਸਮਾਂ ਲੱਗੇਗਾ ਪਰ ਅਸੀਂ ਪੜਾਅ (ਸਟੈਪ) ਬਣਾ ਕੇ ਕੰਮ ਕਰ ਰਹੇ ਹਾਂ|” ਇਸ ਤੋਂ ਪਹਿਲਾਂ ਸਪੇਨ ਦੇ  ਵਿਦੇਸ਼ ਮੰਤਰੀ ਅਲਫੋਂਸੋ ਦਾਸਿਤਸ ਨੇ ਵੈਬਸਾਈਟ ਤੋਂ ਅਚਾਨਕ ਗਾਇਬ ਹੋਣ ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਦੱਸਿਆ ਸੀ ਕਿ ਇਸ ਦੇਸ਼ ਵਿੱਚ 5 ਕਰੋੜ 20 ਲੱਖ ਲੋਕ ਸਪੈਨਿਸ਼ ਭਾਸ਼ਾ ਬੋਲਦੇ ਹਨ|

Leave a Reply

Your email address will not be published. Required fields are marked *