ਵਾਈਟ ਹਾਊਸ ਵਿੱਚ ਕਿਸੇ ਤਰ੍ਹਾਂ ਦੀ ਅਰਾਜਕਤਾ ਨਹੀਂ : ਟਰੰਪ

ਵਾਸ਼ਿੰਗਟਨ, 7 ਮਾਰਚ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਵਿਚ ਕਿਸੇ ਤਰ੍ਹਾਂ ਦੀ ਅਰਾਜਕਤਾ ਨਹੀਂ ਹੈ| ਇਹ ਪੂਰੀ ਤਰ੍ਹਾਂ ਨਾਲ ਊਰਜਾ ਭਰਪੂਰ ਹੈ| ਵ੍ਹਾਈਟ ਹਾਊਸ ਵਿਚ ਅਰਾਜਕਤਾ ਹੋਣ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਸ਼ਾਮਲ ਕਈ ਵਿਅਕਤੀਆਂ ਦੇ ਦਫਤਰ ਛੱਡਣ ਦੀਆਂ ਖਬਰਾਂ ਤੇ ਟਰੰਪ ਨੇ ਇਹ ਪ੍ਰਤੀਕਿਰਿਆ ਦਿੱਤੀ| ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਵ੍ਹਾਈਟ ਹਾਊਸ ਵਿਚ ਜ਼ਬਰਦਸਤ ਊਰਜਾ ਹੈ| ਉਸ ਵਿਚ ਜ਼ਬਰਦਸਤ ਉਤਸ਼ਾਹ ਹੈ| ਇਹ ਕੰਮ ਕਰਨ ਲਈ ਇਕ ਬਿਹਤਰੀਨ ਜਗ੍ਹਾ ਹੈ| ਹਰ ਕੋਈ ਇੱਥੇ ਨੌਕਰੀ ਚਾਹੁੰਦਾ ਹੈ| ਉਨ੍ਹਾਂ ਨੇ ਕਿਹਾ ਕਿ ਮੈਂ ਪੜ੍ਹਿਆ ਕਿ ਸ਼ਾਇਦ ਲੋਕ ਟਰੰਪ ਲਈ ਕੰਮ ਨਹੀਂ ਕਰਨਾ ਚਾਹੁੰਦੇ ਹਨ| ਮੇਰੀ ਮੰਨੋ ਹਰ ਕੋਈ ਵ੍ਹਾਈਟ ਹਾਊਸ ਵਿਚ ਕੰਮ ਕਰਨਾ ਚਾਹੁੰਦਾ ਹੈ| ਉਹ ਸਾਰੇ ਓਵਲ ਹਾਊਸ ਦਾ ਹਿੱਸਾ ਬਨਣਾ ਚਾਹੁੰਦੇ ਹਨ| ਉਹ ਸਾਰੇ ਪੱਛਮੀ ਵਿੰਗ ਦਾ ਹਿੱਸਾ ਬਨਣਾ ਚਾਹੁੰਦੇ ਹਨ| ਇਹ ਨਾ ਸਿਰਫ ਉਨ੍ਹਾਂ ਦੇ ਬਾਇਓਡੈਟਾ ਲਈ ਚੰਗਾ ਹੈ ਬਲਕਿ ਕੰਮ ਕਰਨ ਲਈ ਇਹ ਇਕ ਬਿਹਤਰੀਨ ਜਗ੍ਹਾ ਵੀ ਹੈ| ਇਹ ਕਠਿਨ ਹੈ| ਟਰੰਪ ਨੇ ਕਿਹਾ ਕਿ ਲੋਕ ਹਮੇਸ਼ਾ ਬਦਲਦੇ ਰਹਿੰਦੇ ਹਨ| ਉਨ੍ਹਾਂ ਨੇ ਕਿਹਾ ਕਿ ਕਈ ਵਾਰੀ ਉਹ ਬਾਹਰ ਜਾ ਕੇ ਕੁਝ ਹੋਰ ਕਰਨਾ ਚਾਹੁੰਦੇ ਹਨ ਪਰ ਇਹ ਸਾਰੇ ਵ੍ਹਾਈਟ ਹਾਊਸ ਵਿਚ ਰਹਿਣਾ ਚਾਹੁੰਦੇ ਹਨ| ਬਹੁਤ ਸਾਰੇ ਲੋਕ ਇੱਥੇ ਆਉਣਾ ਵੀ ਚਾਹੁੰਦੇ ਹਨ|

Leave a Reply

Your email address will not be published. Required fields are marked *