ਵਾਈਸ ਅਗੇਂਸਟ ਕ੍ਰਾਈਮ ਦੀ ਟੀਮ ਵਲੋਂ ਬਿਰਧ ਆਸ਼ਰਮ ਦਾ ਦੌਰਾ

ਪੰਚਕੂਲਾ, 19 ਜੂਨ (ਸ.ਬ.) ਵਾਈਸ ਅਗੇਂਸਟ ਕ੍ਰਾਈਮ ਦੀ ਟੀਮ ਵਲੋਂ ਸੈਕਟਰ 15 ਪੰਚਕੂਲਾ ਵਿਖੇ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ| ਇਸ ਮੌਕੇ ਟੀਮ ਮੈਂਬਰਾਂ ਵਲੋਂ ਬਜੁਰਗਾਂ ਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਹੌਂਸਲਾ ਦਿੱਤਾ ਗਿਆ|
ਇਸ ਮੌਕੇ ਸੰਸਥਾ ਦੀ ਹਰਿਆਣਾ ਇਕਾਈ ਦੀ ਪ੍ਰਧਾਨ ਸੁਨੀਤਾ ਐਂਜਲ ਨੇ ਕਿਹਾ ਕਿ ਜਿਹੜੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਮਾਂ ਬਾਪ ਆਪਣਾ ਸਭ ਕੁੱਝ ਦਾਅ ਉਪਰ ਲਾ ਦਿੰਦੇ ਹਨ, ਤਾਂ ਕਿ ਬੱਚੇ ਜਿੰਦਗੀ ਵਿੱਚ ਸਫਲ ਹੋ ਜਾਣ ਅਤੇ ਆਪਣੇ ਬੱਚਿਆਂ ਦੀ ਸੇਵਾ ਕਰਨ ਪਰ ਉਹੀ ਬੱਚੇ ਬੁਢਾਪੇ ਵਿੱਚ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਕੇ ਭੁੱਲ ਜਾਂਦੇ ਹਨ| ਬੱਚੇ ਮਾਪਿਆਂ ਦੀ ਪੂੰਜੀ ਅਤੇ ਪ੍ਰਾਪਰਟੀ ਉਪਰ ਕਬਜਾ ਕਰਕੇ ਐਸ਼ ਕਰਦੇ ਹਨ| ਉਹਨਾਂ ਕਿਹਾ ਕਿ ਮਾਂ ਬਾਪ ਦੀ ਸੇਵਾ ਨਾ ਕਰਨ ਵਾਲੇ ਬੱਚਿਆਂ ਦਾ ਆਧਾਰ ਕਾਰਡ ਤੇ ਹੋਰ ਕਾਰਡ ਰੱਦ ਕਰ ਦੇਣੇ ਚਾਹੀਦੇ ਹਨ| ਇਸ ਮੌਕੇ ਲਖਨ ਸਿੰਘ, ਰਮਨ ਜੁਨੇਜਾ, ਸੰਜੀਵ ਸੇਖੜੀ, ਮੁਸਕਾਨ, ਮੰਜੂ ਵੀ ਮੌਜੂਦ ਸਨ|

Leave a Reply

Your email address will not be published. Required fields are marked *