ਵਾਈਸ ਏਅਰ ਮਾਰਸ਼ਲ ਨੇ ਸੁਣੀਆਂ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ

ਐਸ ਏ ਐਸ ਨਗਰ, 22 ਜੂਨ (ਸ.ਬ.) ਭਾਰਤੀ ਫੌਜ ਦੇ ਵਾਈਸ ਏਅਰ ਮਾਰਸ਼ਲ ਈਵੀਐਮ ਬਾਲਾਦਿਤਿਆ ਨੇ ਅੱਜ ਆਰਮੀ ਕੰਟੀਨ ਮੁਹਾਲੀ ਦਾ ਦੌਰਾ ਕੀਤਾ ਅਤੇ ਸਾਬਕਾ ਫੌਜੀਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸਰਵਿਸ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਦੱਸਿਆ ਕਿ ਮੁਹਾਲੀ ਦੀ ਇਸ ਕੰਟੀਨ ਤੋਂ ਕਰੀਬ 6 ਹਜਾਰ ਸਾਬਕਾ ਫੌਜੀ ਸਮਾਨ ਲੈਂਦੇ ਹਨ ਪਰ ਪਿਛਲੇ ਸਮੇਂ ਦੌਰਾਨ ਕੰਟੀਨ ਦਾ ਸਾਲਾਨਾ 25 ਕਰੋੜ ਰੁਪਏ ਦਾ ਸਮਾਨ ਖਰੀਦਣ ਦਾ ਕੋਟਾ ਘਟਾ ਕੇ ਸਿਰਫ ਸਾਢੇ ਬਾਰਾਂ ਕਰੋੜ ਰੁਪਏ ਸਾਲਾਨਾ ਕਰ ਦਿੱਤਾ ਗਿਆ ਸੀ ਜਿਸ ਕਾਰਨ ਕਾਫੀ ਸਾਰਾ ਸਮਾਨ ਇਸ ਕੰਟੀਨ ਵਿੱਚ ਸਾਬਕਾ ਫੌਜੀਆਂ ਨੂੰ ਮਿਲਦਾ ਹੀ ਨਹੀਂ ਹੈ| ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਭਾਰਤੀ ਫੌਜ ਦੇ ਮੁੱਖੀ ਨੂੰ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਫੌਜ ਮੁਖੀ ਦੇ ਹੁਕਮਾਂ ਤੇ ਭਾਰਤੀ ਫੌਜ ਦੇ ਵਾਈਸ ਏਅਰ ਮਾਰਸ਼ਲ ਈਵੀ ਐਮ ਬਾਲਾਦਿਤਿਆ ਨੇ ਅੱਜ ਇਸ ਆਰਮੀ ਕੰਟੀਨ ਦਾ ਦੌਰਾ ਕੀਤਾ ਅਤੇ ਸਾਬਕਾ ਫੌਜੀਆਂ ਨੂੰ ਇਸ ਕੰਟੀਨ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ|
ਉਹਨਾਂ ਦੱਸਿਆ ਕਿ ਇਸ ਮੌਕੇ ਵਾਈਸ ਏਅਰ ਮਾਰਸ਼ਲ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਕੰਟੀਨ ਵਿੱਚ ਸਾਲਾਨਾ 25 ਕਰੋੜ ਦਾ ਸਮਾਨ ਖਰੀਦਣ ਦਾ ਕੋਟਾ ਘਟਾ ਕੇ ਸਿਰਫ ਸਾਢੇ ਬਾਰਾਂ ਕਰੋੜ ਰੁਪਏ ਸਾਲਾਨਾ ਕਰਨ ਨਾਲ ਸਾਬਕਾ ਫੌਜੀਆਂ ਨੂੰ ਕਈ ਤਰ੍ਹਾਂ ਦਾ ਜਰੂਰੀ ਸਮਾਨ ਮਿਲਦਾ ਹੀ ਨਹੀਂ| ਇਸ ਤੋਂ ਇਲਾਵਾ ਇਸ ਕੰਟੀਨ ਵਿਚ ਪੱਖੇ, ਕੂਲਰ ਕਈ ਤਰ੍ਹਾਂ ਦਾ ਸਮਾਨ ਮਾਰਕੀਟ ਨਾਲੋਂ ਵੀ ਮਹਿੰਗੇ ਰੇਟ ਉਪਰ ਦਿੱਤਾ ਜਾਂਦਾ ਹੈ| ਉਹਨਾਂ ਕਿਹਾ ਕਿ ਜਾਂ ਤਾਂ ਇਸ ਕੰਟੀਨ ਦਾ ਸਮਾਨ ਖਰੀਦਣ ਦਾ ਕੋਟਾ ਮੁੜ ਵਧਾ ਦਿੱਤਾ ਜਾਵੇ ਜਾਂ ਫਿਰ ਇਸ ਕੰਟੀਨ ਨੂੰ ਬੰਦ ਕਰ ਦਿੱਤਾ ਜਾਵੇ|
ਇਸ ਮੌਕੇ ਵਾਈਸ ਏਅਰ ਮਾਰਸ਼ਲ ਨੇ ਉਹਨਾਂ ਦੀਆਂ ਸਮਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਹਨਾਂ ਸਮੱਸਿਆਵਾਂ ਨੂੰ ਅ ਾਰਮੀ ਚੀਫ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ|
ਇਸ ਮੌਕੇ ਜਿਲ੍ਹਾ ਸੈਨਿਕ ਭਲਾਈ ਬੋਰਡ ਵਲੋਂ ਕਰਨਲ ਬਾਜਵਾ, ਮੇਜਰ ਜਨਰਲ ਡੀ. ਪੀ. ਸਿੰਘ (ਰਿਟਾ.) ਆਰ ਪੀ ਸਿੰਘ, ਕੈਪਟਨ ਮੱਖਣ ਸਿੰਘ, ਕੈਪਟਨ ਗੁਰਮੀਤ ਸਿੰਘ, ਸੂਬੇਦਾਰ ਪ੍ਰੀਤਮ ਸਿੰਘ, ਰਛਪਾਲ ਸਿੰਘ ਸਮੇਤ ਵੱਡੀ ਗਿਣਤੀ ਸਾਬਕਾ ਫੌਜੀ ਹਾਜਿਰ ਸਨ|

Leave a Reply

Your email address will not be published. Required fields are marked *