ਵਾਈ.ਪੀ.ਐਸ. ਦੇ ਬੱਚਿਆਂ ਵੱਲੋਂ ‘ਮੈਜੀਕਲ ਮੂਮੈਂਟਸ’ ਸ਼ੋ ਦੀ ਪੇਸ਼ਕਾਰੀ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਵਾਈ.ਪੀ.ਐਸ. ਦੇ ਕਿੰਡਰ-ਗਾਰਟਰ ਵਿੰਗ ਦੇ ਬੱਚਿਆਂ ਵੱਲੋਂ ‘ਮੈਜੀਕਲ ਮੂਮੈਂਟਸ’ ਨਾਂ ਦਾ ਸ਼ੋ ਪੇਸ਼ ਕੀਤਾ ਗਿਆ| ਜਿਸ ਵਿੱਚ ਵੱਖ-ਵੱਖ ਜਮਾਤਾਂ ਦੇ ਬੱਚਿਆਂ ਦੁਆਰਾ ਰੰਗ-ਬਰੰਗੇ ਕੱਪੜੇ ਪਾ, ਹੱਥਾਂ ਵਿੱਚ ਛਤਰੀਆਂ ਫੜ੍ਹ, ਐਰੋਬਿਕਸ, ਸੰਗੀਤ ਤੇ ਹੋਰ ਨਾਚਾਂ ਦੇ ਮਾਧਿਅਮ ਨਾਲ ਆਪਣੇ ਸੰਦੇਸ਼ਾਂ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਸ ਸਕੂਲ ਦਾ ਹਰ ਵਿਦਿਆਰਥੀ ‘ਇੱਕ ਤੰਦਰੁਸਤ ਸਰੀਰ ਵਿਚ ਹੀ ਇੱਕ ਤੰਦਰੁਸਤ ਦਿਮਾਗ ਦਾ ਵਾਸ’ ਦਾ ਮਹੱਤਵ ਸਮਝਦਾ ਹੈ| ਇਸ ਲਈ ਇਸ ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਧਿਆਨ ਦਿੱਤਾ ਜਾਂਦਾ ਹੈ|

Leave a Reply

Your email address will not be published. Required fields are marked *