ਵਾਜਪਾਈ ਮਿਸਾਲੀ ਰਾਜਨੇਤਾ ਸਨ: ਐਂਟੋਨੀਓ ਗਟਰਸ

ਨਿਊਯਾਰਕ, 25 ਅਗਸਤ (ਸ.ਬ.) ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗਟਰਸ ਨੇ ਕਿਹਾ ਕਿ ਭਾਰਤ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਕ ਮਿਸਾਲੀ ਸਿਆਸਤਦਾਨ ਸਨ| ਗਟਰਸ ਨੇ ਇਹ ਗੱਲ ਉਸ ਦੌਰਾਨ ਕਹੀ ਜਦੋਂ ਉਹ ਯੂ.ਐਨ. ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕਰਨ ਲਈ ਪੁੱਜੇ| ਉਨ੍ਹਾਂ ਕਿਹਾ ਕਿ ਵਾਜਪਾਈ ਭਾਰਤ ਦੇ ਕ੍ਰਿਸ਼ਮਈ ਨੇਤਾ ਤੇ ਪ੍ਰੇਰਨਾਦਾਇਕ ਵਕਤਾ ਸਨ| ਅਟਲ ਬਿਹਾਰੀ ਵਾਜਪਾਈ ਦਾ 16 ਅਗਸਤ ਨੂੰ 93 ਸਾਲ ਦੀ ਉਮਰ ਵਿਚ ਨਵੀਂ ਦਿੱਲੀ ਵਿਖੇ ਦਿਹਾਂਤ ਹੋ ਗਿਆ ਸੀ|

Leave a Reply

Your email address will not be published. Required fields are marked *