ਵਾਟਸ ਐਪ ਰਾਹੀਂ ਮੁੱਕਦਮਾ ਕਾਨੂੰਨ ਨਾਲ ਖਿਲਵਾੜ

ਇਸ ਗੱਲ ਉਤੇ ਕਿਸੇ ਤਰ੍ਹਾਂ ਦਾ ਸੰਸ਼ਾ ਨਹੀਂ ਹੈ ਕਿ ਅੱਜ ਸੋਸ਼ਲ ਮੀਡੀਆ ਲੋਕਾਂ ਦੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ| ਰਾਜਨੀਤਿਕ ਪਾਰਟੀਆਂ ਇਸ ਦੇ ਪ੍ਰਮੁੱਖ ਪਲੇਟਫਾਰਮਾਂ ਟਵਿਟਰ ਫੇਸਬੁਕ, ਵਾਟਸਐਪ, ਇੰਸਟਾਗ੍ਰਾਮ ਆਦਿ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਚਾਰ – ਪ੍ਰਸਾਰ ਕਰ ਰਹੀਆਂ ਹਨ ਅਤੇ ਆਪਣੇ ਵਿਰੋਧੀਆਂ ਦੇ ਵਿਰੁੱਧ ਵਿਚਾਰਕ ਹਮਲੇ ਕਰਦੀਆਂ ਹਨ| ਦੋ ਹਜਾਰ ਚੌਦਾਂ ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਲਗਭਗ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਮੰਚ ਦਾ ਬਖੂਬੀ ਇਸਤੇਮਾਲ ਕੀਤਾ ਸੀ| ਪਰੰਤੂ ਲੋਕਾਂ ਨੇ ਆਪਣੇ ਦੰਦਾਂ ਤਲੇ ਉਂਗਲੀਆਂ ਦਬਾ ਲਈਆਂ, ਜਦੋਂ ਝਾਰਖੰਡ ਵਿੱਚ ਵਾਟਸਐਪ ਰਾਹੀਂ ਮੁਕੱਦਮਾ ਚਲਾਉਣ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ| ਇਹ ਮਾਮਲਾ ਹਜਾਰੀਬਾਗ ਦੀ ਇੱਕ ਅਦਾਲਤ ਦਾ ਹੈ, ਜਿੱਥੇ ਜੱਜ ਨੇ ਵਾਟਸਐਪ ਕਾਲ ਰਾਹੀਂ ਦੋਸ਼ ਤੈਅ ਕਰਨ ਦਾ ਆਦੇਸ਼ ਦੇ ਕੇ ਦੋਸ਼ੀਆਂ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਨੂੰ ਕਿਹਾ| ਦੇਸ਼ ਦੀ ਸਿਖਰ ਅਦਾਲਤ ਵੀ ਹੈਰਾਨ ਰਹਿ ਗਈ ਜਦੋਂ ਉਸਦੇ ਸਾਹਮਣੇ ਇਹ ਮਾਮਲਾ ਆਇਆ| ਸੁਪ੍ਰੀਮ ਕੋਰਟ ਦੇ ਜਸਟਿਸ ਐਸ ਏ ਬੋਬੜੇ ਅਤੇ ਜਸਟਿਸ ਐਲਐਨ ਰਾਵ ਦੀ ਬੈਂਚ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਭਾਰਤ ਦੀ ਕਿਸੇ ਅਦਾਲਤ ਵਿੱਚ ਇਸ ਤਰ੍ਹਾਂ ਦੇ ਮਜਾਕ ਦੀ ਕਿਵੇਂ ਆਗਿਆ ਦਿੱਤੀ ਗਈ| ਜਾਹਿਰ ਹੈ ਕਿ ਇਹ ਕਾਨੂੰਨੀ ਪ੍ਰਕ੍ਰਿਆ ਦੇ ਨਾਲ ਖਿਲਵਾੜ ਕਰਨ ਵਰਗਾ ਹੈ| ਦੁਨੀਆ ਦੇ ਸਾਰੇ ਲੋਕਤਾਂਤਰਿਕ ਦੇਸ਼ਾਂ ਵਿੱਚ ਕਾਨੂੰਨੀ ਪ੍ਰਕ੍ਰਿਆ ਨੂੰ ਆਜਾਦ ਅਤੇ ਨਿਰਪੱਖ ਬਣਾ ਕੇ ਰੱਖਣ ਦਾ ਨਿਯਮ ਕੀਤਾ ਗਿਆ ਹੈ| ਪ੍ਰਾਚੀਨ ਅਤੇ ਮੱਧ ਕਾਲ ਵਿੱਚ ਵੀ ਆਦਲ ਸ਼ਾਸਕ ਜ਼ਿਆਦਾ ਲੋਕਪ੍ਰਿਅ ਹੋਏ ਹਨ| ਇਹ ਦੱਸਦਾ ਹੈ ਕਿ ਹਰ ਦੌਰ ਵਿੱਚ ਨਾਗਰਿਕ ਦੇ ਜੀਵਨ ਵਿੱਚ ਨਿਆਂ ਦਾ ਕਿੰਨਾ ਮਹੱਤਵ ਰਿਹਾ ਹੈ| ਜਾਹਿਰ ਹੈ ਕਿ ਵਾਟਸਐਪ ਰਾਹੀਂ ਜੇਕਰ ਮੁਕੱਦਮਾ ਚਲਾਏ ਜਾਣ ਦਾ ਪ੍ਰਚਲਨ ਸ਼ੁਰੂ ਹੋ ਗਿਆ ਤਾਂ ਇਸ ਨਾਲ ਸਾਡੀ ਨਿਆਂ ਵਿਵਸਥਾ ਦੀ ਗੰਭੀਰਤਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ| ਸੋਸ਼ਲ ਮੀਡੀਆ ਸੂਚਨਾ, ਮਨੋਰੰਜਨ ਅਤੇ ਸਿੱਖਿਆ ਦੇ ਖੇਤਰ ਵਿੱਚ ਕਾਰਗਰ ਮਾਧਿਅਮ ਹੋ ਸਕਦਾ ਹੈ, ਪਰੰਤੂ ਕਾਨੂੰਨੀ ਪ੍ਰਕ੍ਰਿਆ ਦਾ ਹਿੱਸਾ ਨਹੀਂ ਹੋ ਸਕਦਾ| ਅੱਜ ਕੋਈ ਦਾਅਵੇ ਦੇ ਨਾਲ ਨਹੀਂ ਕਹਿ ਸਕਦਾ ਕਿ ਹੇਠਲੀਆਂ ਅਦਾਲਤਾਂ ਭ੍ਰਿਸ਼ਟਾਚਾਰ ਤੋਂ ਪੂਰੀ ਤਰ੍ਹਾਂ ਮੁਕਤ ਹਨ| ਅਜਿਹੇ ਵਿੱਚ ਵਾਟਸਐਪ ਰਾਹੀਂ ਮੁਕੱਦਮਾ ਚਲਾਇਆ ਜਾਣਾ ਕੋੜ੍ਹ ਵਿੱਚ ਖਾਜ ਦੀ ਤਰ੍ਹਾਂ ਹੋਵੇਗਾ| ਇਹ ਮਾਮਲਾ ਝਾਰਖੰਡ ਦੇ ਸਾਬਕਾ ਮੰਤਰੀ ਯੋਗਿੰਦਰ ਸਾਵ ਅਤੇ ਉਨ੍ਹਾਂ ਦੀ ਪਤਨੀ ਨਿਰਮਲਾ ਦੇਵੀ ਨਾਲ ਸਬੰਧਿਤ ਹੈ| ਇਹ ਦੋਵੇਂ 2016 ਦੇ ਦੰਗੇ ਮਾਮਲੇ ਵਿੱਚ ਦੋਸ਼ੀ ਹਨ| ਸੁਪ੍ਰੀਮ ਕੋਰਟ ਨੇ ਹਜਾਰੀਬਾਗ ਦੀ ਹੇਠਲੀ ਅਦਾਲਤ ਨੇ ਇਸ ਪ੍ਰਕ੍ਰਿਆ ਉਤੇ ਰੋਕ ਲਗਾ ਕੇ ਨਿਆਂ ਪ੍ਰਸ਼ਾਸਨ ਨੂੰ ਹੋਣ ਵਾਲੀ ਬਦਨਾਮੀ ਤੋਂ ਬਚਾ ਲਿਆ ਹੈ| ਉਮੀਦ ਕੀਤੀ ਜਾਣੀ ਚਾਹੀਦੀ ਕਿ ਇਸ ਮਾਮਲੇ ਵਿੱਚ ਸਿਖਰ ਅਦਾਲਤ ਦੇ ਸਖਤ ਰੁਖ਼ ਤੋਂ ਬਾਅਦ ਹੇਠਲੀਆਂ ਅਦਾਲਤਾਂ ਭਵਿੱਖ ਵਿੱਚ ਕਾਨੂੰਨੀ ਪ੍ਰਕ੍ਰਿਆ ਦੇ ਨਾਲ ਇਸ ਤਰ੍ਹਾਂ ਦਾ ਗੰਭੀਰ ਰਵੱਈਆ ਅਪਨਾਉਣ ਤੋਂ ਬਾਜ ਆਉਣਗੀਆਂ|
ਮੋਹਨ ਕੁਮਾਰ

Leave a Reply

Your email address will not be published. Required fields are marked *