ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਏ

ਐਸ ਏ ਐਸ ਨਗਰ, 19 ਅਗਸਤ (ਸ.ਬ.) ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਵਲੋਂ ਗੋਲਡਨ ਬੈਲ ਸੀਨੀਅਰ ਸੈਕੰਡਰੀ  ਸਕੂਲ ਸੈਕਟਰ 77 ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ| ਇਸ ਮੌਕੇ ਮੈਡੀਕਲ ਪਲਾਂਟਸ ਲਗਾਏ ਗਏ ਤਾਂ ਜੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ|
ਇਸ ਮੌਕੇ ਸਕੂਲ ਦੇ ਚੇਅਰਮੈਨ ਲੈਫਟੀਨੇਟ ਕਰਨਲ ਸੀ. ਐਸ. ਬਾਵਾ (ਰਿਟਾ.) ਨੇ ਕਿਹਾ ਕਿ ਸੁਸਾਇਟੀ ਵਲੋਂ ਪਾਰਜਾਤ, ਸੁਆਂਝਨੂੰ, ਅਮਲਤਾਸ, ਹਰੜ, ਆਮਲਾ, ਅਰਜਨ ਅਤੇ              ਵੇਰਿਗੇਟਾ ਦੇ ਪੌਦੇ ਲਗਾਏ ਗਏ ਹਨ ਜਿਹੜੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਣਗੇ| 
ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਆਰ. ਐਸ. ਬੈਦਵਾਨ, ਐਸ. ਐਸ. ਭੱਟੀ ਅਤੇ ਐਚ. ਐਸ. ਮਿਨਹਾਸ ਵਲੋਂ ਪੌਦਿਆਂ ਬਾਰੇ ਜਾਣਕਾਰੀ ਦਿੱਤੀ ਗਈ|

Leave a Reply

Your email address will not be published. Required fields are marked *