ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ

ਪਟਿਆਲਾ, 5 ਸਤੰਬਰ (ਬਿੰਦੂ ਸ਼ਰਮਾ) ਜਨਹਿਤ  ਸਮਿਤੀ  ਵੱਲੋਂ ਪਟਿਆਲਾ ਦੇ ਸ਼ੇਰਾ ਵਾਲਾ ਗੇਟ ਤੇ ਵਾਤਾਵਰਣ ਦੀ ਸ਼ੁੱਧਤਾ ਲਈੇ ਬੂਟੇ ਲਗਾਏ ਗਏ|
ਇਸ ਮੌਕੇ ਬੂਟੇ ਲਗਾਉਣ ਦੀ ਸ਼ੁਰੂਆਤ ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਬੈਨੀਵਾਲ ਵਲੋਂ ਕੀਤੀ ਗਈ| ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੀ ਬਹੁਤ ਜਰੂਰੀ ਹੈ|  ਉਹਨਾਂ ਕਿਹਾ ਕਿ ਸਾਡਾ ਉਦੇਸ਼ ਸਿਰਫ ਬੂਟੇ ਲਗਾਉਣਾ ਹੀ ਨਹੀਂ ਬਲਕਿ ਇਸ ਤੋਂ ਬਾਅਦ ਇਨ੍ਹਾਂ ਦੀ ਪਾਲਣਾ ਬੱਚਿਆਂ ਦੀ ਤਰ੍ਹਾਂ ਕਰਨੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ  ਲੋਕ ਹਿੱਤ ਕਮੇਟੀ ਦੇ ਜਨਰਲ ਸੱਕਤਰ ਸ੍ਰੀ ਵਿਨੋਦ ਸ਼ਰਮਾ, ਐਸ.ਪੀ. ਛਾਬੜਾ, ਯੂ.ਪੀ.ਪੀ. ਪ੍ਰਧਾਨ, ਏ.ਐਸ.ਆਈ. ਪਾਲ ਸਿੰਘ ਅਤੇ ਜਰਨੈਲ ਸਿੰਘ, ਟੀ.ਐਸ.ਆਈ. ਹਰੀ ਸਿੰਘ, ਏ.ਐਸ. ਆਈ. ਕੇਵਲ ਸਿੰਘ ਅਤੇ ਹਵਲਦਾਰ ਵਿਨੋਦ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *