ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ

ਐਸ.ਏ.ਐਸ.ਨਗਰ, 17 ਅਗਸਤ (ਆਰ.ਪੀ.ਵਾਲੀਆ) ਪ੍ਰੋਗਰੈਸਿਵ ਵੈਲਫੇਅਰ ਸੁਸਾਇਟੀ ਫੇਜ਼ 5 ਅਤੇ ਇੰਡਸਟ੍ਰੀਅਲ  ਵੈਲਫੇਅਰ ਸੁਸਾਇਟੀ (ਰਜਿ.) ਵਲੋਂ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ| 
ਪ੍ਰੋਗਰੈਸਿਵ ਵੈਲਫੇਅਰ ਸੁਸਾਇਟੀ ਫੇਜ਼ 5 ਦੇ ਪ੍ਰਧਾਨ ਸ੍ਰ. ਗੁਰਮੀਤ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਕੰਵਰਬੀਰ ਸਿੰਘ ਸਿੱਧੂ, ਪੰਜਾਬ ਰਾਜ ਪੱਛੜੀਆ ਸ਼੍ਰੈਣੀਆਂ ਦੇ ਵਾਈਸ ਚੇਅਰਮੈਨ ਸ੍ਰ. ਗੁਰਿੰਦਰਪਾਲ ਸਿੰਘ ਬਿੱਲਾ ਅਤੇ ਜਿਲ੍ਹਾ ਪਲਾਨਿੰਗ ਬੋਰਡ ਮੁਹਾਲੀ ਦੇ ਚੇਅਰਮੈਨ ਸ੍ਰੀ ਵਿਜੇ ਕੁਮਾਰ ਟਿੰਕੂ ਨੇ ਵੀ ਹਾਜਰੀ ਲਵਾਈ ਅਤੇ ਸੰਸਥਾ ਦਾ ਹੌਂਸਲਾ ਵਧਾਇਆ| ਇਸ ਮੌਕੇ ਉਹਨਾਂ ਕਿਹਾ ਕਿ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸਭ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵੱਧਦੇ ਪ੍ਰਦੂਸ਼ਣ  ਤੇ ਰੋਕ ਲਗਾਈ ਜਾ ਸਕੇ|  
ਇਸ ਮੌਕੇ ਸ੍ਰੀ ਪੁਸ਼ਪਿੰਦਰ ਸ਼ਰਮਾ ਡਾਇਰੈਕਟਰ ਖਾਦੀ ਬੋਰਡ ਪੰਜਾਬ, ਸ੍ਰੀ ਰਾਜਪਾਲ ਬੰਗੜ ਜਨਰਲ ਸਕੱਤਰ ਐਸ.ਸੀ. ਸੈੱਲ ਪੰਜਾਬ ਕਾਂਗਰਸ, ਜਿਲ੍ਹਾ ਫਾਰੈਸਟ ਅਫਸਰ ਸ੍ਰ. ਗੁਰਅਮਨ ਪ੍ਰੀਤ ਸਿੰਘ, ਇੰਡਸਟ੍ਰੀਅਲ                 ਵੈਲਫੇਅਰ ਸੁਸਾਇਟੀ (ਰਜਿ.) ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਬਿਲਖੂ, ਜਨਰਲ ਸਕੱਤਰ ਸੀ.ਪੀ. ਸਿੰਘ, ਕਾਂਗਰਸੀ ਆਗੂ ਸੋਨੂੰ ਪਾਲ,  ਸ੍ਰ. ਬਲਜੀਤ ਸਿੰਘ ਗਰੇਵਾਲ ਅਤੇ ਮਲਕੀਤ ਸਿੰਘ ਕੁੰਭੜਾ, ਜਸਬੀਰ ਸਿੰਘ, ਸ਼ੇਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਸੈਣੀ, ਅਮਰੀਕ ਸਿੰਘ, ਰਾਜਨ ਯਾਦਵ, ਦਵਿੰਦਰ ਸਿੰਘ, ਹਰਜੀਤ ਸਿੰਘ ਸਿਆਣ, ਸੁਰਿੰਦਰ ਸਿੰਘ ਕੁੰਭੜਾ, ਸਾਗਰ ਭੰਡਾਰੀ ਅਤੇ ਨੰਦ ਲਾਲ ਵਰਮਾ ਹਾਜਿਰ ਸਨ| 

Leave a Reply

Your email address will not be published. Required fields are marked *