ਵਾਤਾਵਰਣ ਦੀ ਸੁੱਰਖਿਆ ਕਰਨ ਦਾ ਸੰਕਲਪ ਕੀਤਾ

ਐਸ.ਏ.ਐਸ.ਨਗਰ, 11 ਜੁਲਾਈ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵਲੋਂ ਵਾਤਾਵਰਣ ਦੀ ਸੁੱਰਖਿਆ ਲਈ ਬੂਟੇ ਲਗਾਉਣ, ਪਾਣੀ ਦੀ ਬਚਤ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦਾ ਸੰਕਲਪ ਕੀਤਾ ਗਿਆ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬ੍ਰਿਜ ਮੋਹਨ ਜੋਸ਼ੀ ਨੇ ਕਿਹਾ ਕਿ ਇਸ ਮੌਕੇ ਵਾਤਾਵਰਣ ਦੀ ਸੁੱਰਖਿਆ ਲਈ ਕਾਜਲ ਚੌਧਰੀ ਦੇ ਜਨਮ ਦਿਨ ਮੌਕੇ ਉਸਨੂੰ ਤੁਲਸੀ ਦਾ ਪੌਦਾ ਭੇਂਟ ਕੀਤਾ ਗਿਆ|
ਇਸ ਮੌਕੇ ਅਨੀਤਾ ਜੋਸ਼ੀ, ਕੀਰਤੀ ਜੋਸ਼ੀ, ਜੋਤੀ, ਨਿਤੂ ਸ਼ਰਮਾ, ਜੋਤੀ ਰਾਣੀ, ਬਬੂ, ਯਸ਼ਸਵੀ, ਖੁਸ਼ੀ, ਮੰਜੂ ਅਤੇ ਜਾਨਵੀ ਹਾਜਿਰ ਸਨ|

Leave a Reply

Your email address will not be published. Required fields are marked *