ਵਾਤਾਵਰਣ ਵਿੱਚ ਤਬਦੀਲੀ ਨੂੰ ਰੋਕਣ ਲਈ ਦਰਖਤ ਲਗਾਉਣੇ ਜਰੂਰੀ : ਚੰਨਾ

ਐਸ. ਏ. ਐਸ ਨਗਰ, 8 ਜੂਨ (ਸ.ਬ.) ਵਾਤਾਵਰਣ ਨੂੰ ਬਚਾਉਣ ਲਈ ਦਰਖਤ ਲਾਉਣੇ ਬਹੁਤ ਜਰੂਰੀ ਹਨ ਅਤੇ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣ ਚਾਹੀਦੇ ਹਨ| ਇਹ ਗੱਲ ਮਿਉਂਸਪਲ ਕੌਂਸਲਰ ਸ੍ਰ. ਹਰਪਾਲ ਸਿੰਘ ਚੰਨਾ ਨੇ ਉਦਯੋਗਿਕ ਖੇਤਰ ਫੇਜ਼-7 ਵਿਖੇ ਏਸੰਡ ਟੈਲੀਕਾਮ ਇਨਫ੍ਰਾਸਟ੍ਰਕਚਰ ਵਲੋਂ ਵਿਸ਼ਵ ਵਾਤਾਵਰਣ ਦਿਵਸ ਸੰਬੰਧੀ ਬੂਟਾ ਲਾਉਣ ਮੌਕੇ ਆਖੀ| ਉਹਨਾਂ ਕਿਹਾ ਕਿ ਦਰਖਤ ਹੀ ਵਾਤਾਵਰਣ ਵਿੱਚ ਆਉਣ ਵਾਲੀ ਤਬਦੀਲੀ ਨੂੰ ਰੋਕ ਸਕਦੇ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਖਰਤ ਦੇ ਸਾਬਕਾ ਮੀਤ ਚੇਅਰਮੈਨ ਸ੍ਰ. ਪ੍ਰੀਤਮ ਸਿੰਘ, ਸ੍ਰ. ਅਮਰਜੀਤ ਸਿੰਘ ਪਟਿਆਲਾ ਮਾਰਬਲ, ਐਕਸਾਈਜ ਇੰਸਪੈਕਟਰ ਸੁਖਜੀਤ ਸਿੰਘ ਅਤੇ ਕੰਪਨੀ ਦੇ ਵੱਡੀ ਗਿਣਤੀ ਮੁਲਾਜਮ ਹਾਜਿਰ ਸਨ|

Leave a Reply

Your email address will not be published. Required fields are marked *