ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ| ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਕਿ ਸਾਨੂੰ ਗੰਧਲੇ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਆਪਣੇ ਆਲੇ-ਦੁਆਲੇ ਪੌਦੇ ਜਰੂਰ ਲਾਉਣੇ ਚਾਹੀਦੇ ਹਨ| ਉਹਨਾਂ ਕਿਹਾ ਕਿ ਜੇਕਰ ਹਰੇਕ ਮਨੁੱਖ ਇੱਕ ਪੌਦਾ ਲਾ ਦੇਵੇ ਤਾਂ ਵੀ ਅਸੀਂ ਸ਼ੁੱਧਤਾ ਲਈ ਬੜਾ ਵੱਡਾ ਹੰਭਲਾ ਮਾਰ ਸਕਦੇ ਹਾਂ| ਉਹਨਾਂ ਕਿਹਾ ਕਿ ਸਮੂਹ ਸਮਾਜਸੇਵੀ ਜੱਥੇਬੰਦੀਆਂ ਨੂੰ ਵਾਤਾਵਰਣ ਬਚਾਉਣ ਲਈ ਜਰੂਰ ਪੌਦੇ ਲਾਉਣ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ ਨਹੀਂ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਉੱਪਰ ਮਾੜਾ ਅਸਰ ਪਵੇਗਾ| ਉਹਨਾਂ ਕਿਹਾ ਕਿ ਪੌਦੇ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ| ਇਸ ਮੌਕੇ ਜਸਵੀਰ ਸਿੰਘ ਨਰੈਣਾ ਚੇਅਰਮੈਨ, ਅਮਰਜੀਤ ਸਿੰਘ ਲਾਡਰਾਂ ਮੀਤ ਪ੍ਰਧਾਨ, ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ, ਹਾਕਮ ਸਿੰਘ ਮਨਾਣਾ ਸੀ.ਆਗੂ, ਸਤਪਾਲ ਸਿੰਘ ਸਵਾੜਾ, ਪਾਲ ਸਿੰਘ ਗੋਚਰ, ਬਲਵੰਤ ਸਿੰਘ ਕੁਬਾਹੇੜੀ, ਸਵਰਨ ਸਿੰਘ ਪੈਤਪੁਰ, ਸੰਤ ਸਿੰਘ ਕੁਰੜੀ, ਮਨਜੀਤ ਸਿੰਘ ਹੁਲਨਾ, ਸੁਰਿੰਦਰ ਸਿੰਘ ਬਰਿਆਲੀ, ਸਿਆਮ ਨਾਡਾ, ਪਰਮਜੀਤ ਸਿੰਘ ਕਸੌਲੀ, ਜੋਗਾ ਸਿੰਘ, ਜਗਤਾਰ ਸਿੰਘ ਜੈਤੀ ਮਾਜਰੀ ਆਦਿ ਮੌਜੂਦ ਸਨ|

Leave a Reply

Your email address will not be published. Required fields are marked *