ਵਾਤਾਵਰਨ ਦੀ ਸੰਭਾਲ ਲਈ ਪੌਦਿਆਂ ਦੇ ਲੰਗਰ ਲਗਾਉਣ ਦੀ ਮੰਗ

ਐਸ ਏ ਐਸ ਨਗਰ, 16 ਜੂਨ (ਸ.ਬ.) ਕਲਗੀਧਰ ਸੇਵਕ ਜਥੇ ਦੇ ਮੁਖੀ, ਸ੍ਰ. ਜਤਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਹੁਣ ਵਾਤਾਵਰਣ ਨੂੰ ਹੋਰ ਪਲੀਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਵੰਡਣ ਦੇ ਲੰਗਰ ਲਗਾਏ ਜਾਣ| ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵਲੋਂ ਵੀ ਪੌਦੇ ਵੰਡੇ ਜਾਂਦੇ ਰਹੇ ਹਨ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ| ਉਹਨਾਂ ਕਿਹਾ ਕਿ ਹੁਣ ਮੁੱਖ ਲੋੜ ਤਾਂ ਪੌਦਿਆਂ ਦਾ ਲੰਗਰ ਲਾਉਣ ਦੀ ਹੈ ਤਾਂ ਕਿ ਪੰਜਾਬ ਮੁੜ ਹਰਿਆ ਭਰਿਆ ਹੋ ਸਕੇ|
ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਾਤਾਵਰਣ ਵਿੱਚ ਫੈਲੀ ਹੋਈ ਧੂੜ ਮਿੱਟੀ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਹੁਣ ਵੀ ਵਾਤਾਵਰਨ ਦੀ ਸੰਭਾਲ ਨਾ ਕੀਤੀ ਗਈ ਤਾਂ ਮਨੁੱਖ ਦਾ ਇਸ ਗੰਧਲੀ ਹਵਾ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਵੇਗਾ| ਉਹਨਾਂ ਕਿਹਾ ਕਿ ਜੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ ਤਾਂ ਵਾਤਾਵਰਣ ਵਿੱਚ ਇਸ ਤਰ੍ਹਾਂ ਦੀ ਧੂੜ ਮਿੱਟੀ ਪੈਦਾ ਨਹੀਂ ਹੇਵੇਗੀ ਅਤੇ ਸਾਨੂੰ ਸਾਹ ਲੈਣ ਲਈ ਰੁੱਖਾਂ ਕਾਰਨ ਸਾਫ ਅਤੇ ਸ਼ੁੱਧ ਹਵਾ ਮਿਲੇਗੀ|

Leave a Reply

Your email address will not be published. Required fields are marked *