ਵਾਤਾਵਰਨ ਦੀ ਸੰਭਾਲ ਲਈ ਪੌਦੇ ਲਗਾਏ


ਖਰੜ, 26 ਅਕਤੂਬਰ (ਸ਼ਮਿੰਦਰ ਸਿੰਘ) ਸ਼ਿਵਜੋਤ ਐਨਕਲੇਵ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ:) ਖਰੜ ਵਲੋਂ ਮਹਾਮਾਈ ਦੇ ਨਵਰਾਤਰੇ, ਅਸ਼ਟਮੀ , ਨੌਮੀ ਅਤੇ ਦਸ਼ਿਹਰੇ ਦੇ ਸ਼ੁੱਭ ਮੌਕੇ ਤੇ ਵਾਤਾਵਰਣ ਦੀ ਰੱਖਿਆ ਅਤੇ ਧਰਤੀ ਮਾਤਾ ਦੀ ਸੰਭਾਲ ਲਈ  ਹਰਿਆਵਲ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਵੱਖ ਵੱਖ ਤਰਾਂ ਦੇ ਛਾਂ-ਦਾਰ ਬੁਟੇ ਲਗਾਏ ਗਏ| 
ਇਸ ਮੌਕੇ ਹਰਿਆਵਲ ਪੰਜਾਬ ਮੁਹਾਲੀ ਦੇ ਆਗੂ ਸ਼੍ਰੀ ਬਰਿੱਜ ਮੋਹਨ ਜੋਸ਼ੀ ਨੇ ਵਾਤਾਵਰਨ ਦੀ ਰੱਖਿਆ ਲਈ ਰੁੱਖ ਲਗਾਓ, ਪਾਣੀ ਬਚਾਓ ਅਤੇ ਪਾਲੀਥੀਨ ਭਜਾਓ ਦੀ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ  ਘਰਾਂ ਵਿੱਚ ਜੋ ਪਲਾਸਟਿਕ ਪੈਕਿੰਗ ਦੇ ਰੂਪ ਵਿੱਚ ਆਉਂਦਾ ਹੈ, ਉਸ ਨੂੰ ਕੁੜੇ ਵਿੱਚ ਨਾ ਸੁਟ ਕੇ, ਇਸ ਨੂੰ ਇਕ ਬੋਤਲ ਵਿੱਚ ਬੰਦ ਕਰ ਦਿਤਾ ਜਾਵੇ| ਇਸ ਮੌਕੇ  ਪੀ. ਐਸ. ਪੀ. ਸੀ. ਐਲ. ਦੇ ਰਿਟਾਇਰਡ ਨਿਗਰਾਨ ਇੰਜ: ਆਦਰਸ਼ ਕੁਮਾਰ ਸ਼ਰਮਾ ਵਲੋਂ ਵੀ ਰੁੱਖ ਲਾਉਣ ਅਤੇ ਪਾਣੀ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਗਈ| ਇਸ ਮੌਕੇ  ਸ਼ਿਵਜੋਤ ਐਨਕਲੇਵ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਜਸਵੰਤ ਸਿੰਘ , ਜਨਰਲ ਸਕੱਤਰ ਸ਼੍ਰੀ ਰਮਨ ਕੁਮਾਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਸੰਤੋਸ਼ ਕੁਮਾਰ, ਸ਼੍ਰੀ ਪ੍ਰੀਤਮ ਸਿੰਘ, ਸ਼੍ਰੀ ਮਹਾਵੀਰ ਕੋਹਲੀ, ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ, ਸ਼੍ਰੀ ਰਾਜੇਸ਼ ਕੁਮਾਰ , ਸ਼੍ਰੀ ਚੰਦਰ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਅਤੇ ਬੱਚੇ ਮੌਜੂਦ ਸਨ|

Leave a Reply

Your email address will not be published. Required fields are marked *