ਵਾਤਾਵਰਨ ਦੀ ਸੰਭਾਲ ਲਈ 50 ਤੋਂ ਵੱਧ ਪੌਦੇ ਲਗਾਏ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਸਥਾਨਕ ਫੇਜ਼ 11 ਦੇ ਨੇਬਰਹੁਡ ਪਾਰਕ ਦੇ ਨੇੜੇ ਕਮਾਂਡੋ ਕੰਪਲੈਕਸ ਦੇ ਸਾਹਮਣੇ ਸਪੋਰਟਸ ਸੁਸਾਇਟੀ ਅਤੇ ਟੀ ਕਲੱਬ ਵਲੋਂ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਦੀ ਅਗਵਾਈ ਵਿੱਚ 50 ਤੋਂ ਵੱਧ ਪੌਦੇ ਲਗਾਏ ਗਏ| ਇਸ ਮੌਕੇ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਕਿਹਾ ਕਿ ਪੌਦੇ ਵਾਤਾਵਰਨ ਨੂੰ ਸਾਫ ਸੁਥਰਾ ਕਰਦੇ ਹਨ ਅਤੇ ਸਾਨੂੰ ਆਕਸੀਜਨ ਦਿੰਦੇ ਹਨ| ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ|
ਇਸ ਮੌਕੇ ਟੀ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਮਹਾਜਨ ਅਤੇ ਸੱਜਣ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੌਦੇ ਲਗਾਏ ਜਾਣਗੇ| ਅੱਜ ਜੋ ਪੌਦੇ ਲਗਾਏ ਗਏ ਹਨ, ਇਨ੍ਹਾਂ ਦੀ ਸੰਭਾਲ ਵੀ ਪੂਰਾ ਸਾਲ ਕੀਤੀ ਜਾਵੇਗੀ ਅਤੇ ਆਵਾਰਾ ਡੰਗਰਾਂ ਤੋਂ ਪੌਦਿਆਂ ਨੂੰ ਬਚਾਉਣ ਲਈ ਇਹਨਾਂ ਦੇ ਦੁਆਲੇ ਕੰਡਿਆਲੀ ਤਾਰ ਵੀ ਲਗਾਈ ਜਾਵੇਗੀ|
ਇਸ ਮੌਕੇ ਸਾਵਣ ਮਹੀਨੇ ਕਾਰਨ ਖੀਰ ਤੇ ਮਾਲ ਪੂੜੇ ਦਾ ਲੰਗਰ ਲਾਇਆ ਗਿਆ|
ਇਸ ਮੌਕੇ ਟੀ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਮਹਾਜਨ, ਸਤਵਿੰਦਰ ਸਿੰਘ ਸਾਚਾ, ਹਰੀ ਮਿੱਤਰ ਮਹਾਜਨ, ਸੱਜਣ ਸਿੰਘ, ਸਵਰਣ ਸਿੰਘ ਮਾਨ, ਭਗਵੰਤ ਸਿੰਘ ਬੇਦੀ, ਹਰਬੰਸ ਸਿੰਘ ਕਲੇਰ, ਰਘਬੀਰ ਸਿੰਘ, ਡਾ. ਬਲਬੀਰ ਸਿੰਘ, ਸਤਨਾਮ ਸਿੰਘ ਮਾਨ, ਪਰਮਜੀਤ ਸਿੰਘ, ਰੈਵੀਨਿਊ ਬਾਰ ਐਸੋਸੀਏਸਨ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਸਪੋਰਟਸ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ, ਸਤਿੰਦਰਪਾਲ ਸਿੰਘ, ਬਲਿੰਦਰ ਸਿੰਘ, ਜਗਜੀਤ ਸਿੰਘ, ਸਤਕਾਰਜੀਤ ਸਿੰਘ, ਨਰਿੰਦਰ ਸਿੰਘ, ਗੁਰਦੇਵ ਸਿੰਘ, ਜਸਪ੍ਰੀਤ ਸਿੰਘ ਸਮੇਤ ਸਪੋਰਟਸ ਸੁਸਾਇਟੀ ਦੇ ਅਹੁਦੇਦਾਰ, ਮੈਂਬਰ, ਪਰਿਵਾਰਕ ਮਂੈਬਰ ਵੀ ਮੌਜੂਦ ਸਨ|

Leave a Reply

Your email address will not be published. Required fields are marked *