ਵਾਤਾਵਰਨ ਪ੍ਰੇਮੀ ਕਿਸਾਨ ਦੇ ਨਾਂ ਤੇ ਜਾਣੀ ਜਾਂਦੀ ਸਖਸੀਅਤ ਵਜੋਂ ਉਭਰ ਕੇ ਸਾਹਮਣੇ ਆਏ ਸਾਬਕਾ ਪੰਜਾਬ ਪੁਲੀਸ ਕਰਮਚਾਰੀ ਸੁਰਜੀਤ ਸਿੰਘ


ਐਸ.ਏ.ਐਸ. ਨਗਰ, 10 ਦਸੰਬਰ (ਸ.ਬ.) ਪਿੰਡ ਤੰਗੋਰੀ ਦੇ ਵਸਨੀਕ ਸ਼੍ਰੀ ਸੁਰਜੀਤ ਸਿੰਘ  ਇਕ ਵਾਤਾਵਰਨ                ਪ੍ਰੇਮੀ ਕਿਸਾਨ ਦੇ ਨਾ ਤੇ ਜਾਣੀ ਜਾਂਦੀ ਸਖਸੀਅਤ ਵਜੋਂ ਉਭਰ ਕੇ ਆਏ ਹਨ|  ਪਹਿਲਾਂ ਪੰਜਾਬ ਪੁਲੀਸ ਵਿੱਚ ਨੌਕਰੀ ਕਰਨ ਵਾਲੇ ਸੁਰਜੀਤ ਸਿੰਘ ਬਾਅਦ ਵਿੱਚ ਇਹ ਭਾਰਤ ਸਰਕਾਰ ਦੇ ਅਦਾਰੇ ਨੈਸਨਲ ਆਰਗੈਨਿਕ ਫਾਰਮਿੰਗ ਗਾਜਿਆਬਾਦ ਨਾਲ ਜੁੜ ਗਏ| 
ਇਸ ਕਿਸਾਨ ਨੇ ਸ਼ੁੱਧ ਵਾਤਾਵਰਨ ਲਈ ਕੁਝ ਹੱਟ ਕੇ ਕਰਨ ਦਾ ਸੋਚਿਆ ਅਤੇ ਆਪਣੇ ਖੇਤਾਂ ਦੀ ਕੁਦਰਤੀ ਢਲਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਵਾਨ ਵੱਲ ਇੱਕ ਟੋਭਾ ਤਿਆਰ ਕੀਤਾ, ਜਿਸ ਨਾਲ ਔੜ ਦੇ ਸਮੇਂ ਫਸਲਾਂ ਦੀ ਇੰਜਣ ਨਾਲ ਸਿੰਚਾਈ ਕੀਤੀ ਜਾ ਸਕੇ| ਇਸ ਟੋਭੇੰਵਿੱਚ ਦੇਸੀ ਜੰਗਲੀ ਛੋਟੀ ਮੱਛੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ|
ਇਸ ਕਿਸਾਨ ਵੱਲੋਂ ਸ਼ੋਸਲ ਮੀਡਿਆ ਦੀ ਵਰਤੋਂ ਕਰਕੇ ਯੂ ਟਿਊਬ ਤੇ ਔਰਗੈਨਿਕ ਫਾਰਮਿੰਗ ਸਬੰਧੀ ਡੀ ਕੰਪਜਰ ਤਿਆਰ ਕਰਨਾ, ਕੁਦਰਤੀ ਬੂਟੇ ਜਿਵੇਂ ਧਤੂਰਾ, ਭੰਗ, ਅੱਕ, ਨਿੰਮ ਅਦਿ ਤੋਂ ਬਾਇਓ ਪੈਸਟੀਸਾਈਡ ਤੇ ਨਾਈਟ੍ਰੇਜਨ ਬਾਇਓ ਫਰਟੀਲਾਇਜਰ ਤਿਆਰ ਕਰਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਹ ਤਜਰਬੇ ਆਪਣੇ             ਖੇਤਾਂ ਵਿਚ ਅਮਲ ਵਿਚ ਲਿਆਂਦੇ ਗਏ| 
ਸੁਰਜੀਤ ਸਿੰਘ ਨੇ ਚਾਟੀ ਦੀ ਲੱਸੀ ਸਾਂਭਨੀ ਸੁਰੂ ਕੀਤੀ ਅਤੇ ਕਿਸਾਨੀ ਤਜਰਬੇ ਨਾਲ ਪਿਛਲੇ 5-6 ਸਾਲਾਂ ਤੋਂ  ਲੱਸੀ ਦੀ ਫਸਲਾਂ ਤੇ  ਵਰਤੋਂ ਨਾਲ ਇਸ ਨਤੀਜੇ ਤੇ ਪੁੱਜਿਆ ਕਿ  ਕਿ ਪੁਰਾਣੀ 3-10  ਸਾਲ ਪੁਰਾਣੀ ਲੱਸੀ ਅਤੇ ਕੁਦਰਤੀ ਡੀਕੰਪੋਜਰ ਦੀ ਵਰਤੋਂ ਨਾਲ ਔਰਗੈਨਿਕ ਮਾਦੇ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਫਸਲ ਨੂੰ ਕਿਸੇ ਫੰਫੂਦੀ ਨਾਸਕ, ਕੀੜੇਮਾਰ ਜਹਿਰ ਜਾਂ ਰਸਾਇਣਿਕ ਖਾਦ ਦੀ ਲੋੜ ਨਹੀਂ ਪੈਂਦੀ| 
ਸੁਰਜੀਤ ਸਿੰਘ ਅਨੁਸਾਰ ਸੁਰੂਆਤੀ ਦੋ ਤਿੰਨ ਸਾਲ ਆਰਗੈਨਿਕ ਖੇਤੀ ਨਾਲ ਝਾੜ ਵਿੱਚ ਘਾਟ ਆਈ ਪ੍ਰੰਤੂ ਆਰਗੈਨਿਕ ਉਤਪਾਦ ਦੇ ਚੰਗੇ ਮੁੱਲ ਨਾਲ ਘਾਟਾ ਪੂਰਾ ਹੋ ਗਿਆ ਅਤੇ ਹੁਣ ਮੁਕੰਮਲ ਆਰਗੈਨਿਕ ਖੇਤੀ ਨਾਲ ਇਸ ਤੋਂ ਪ੍ਰਾਪਤ ਉਤਪਾਦ ਦਾ ਦੋ ਤੋਂ ਢਾਈ ਗੁਣਾ ਭਾਅ ਮਿਲਣ ਨਾਲ ਕਿਸਾਨ ਦੀ ਆਮਦਨੀ ਸਵਾ ਤੋਂ  ਡੇਢ ਗੁਣਾ ਵਧੀ ਹੈ ਅਤੇ ਫਸਲ ਦੀ ਸ਼ੁਰੂਆਤ ਵਿੱਚ ਹੀ ਅਗੇਤੀ ਬੁਕਿੰਗ ਹੋਣ ਲੱਗ ਪਈ ਹੈ|
ਖੇਤੀਬਾੜੀ ਵਿਭਾਗ ਵੱਲੋਂ ਇਸ ਕਿਸਾਨ ਦੇ ਖੇਤਾਂ ਵਿਚ ਆਤਮਾ ਸਕੀਮ ਅਧੀਨ ਫਾਰਮ ਸਕੂਲ ਲਗਾ ਕੇ ਇਲਾਕੇ ਦੇ ਕਿਸਾਨਾਂ ਨੂੰ ਲਗਾਤਾਰ  ਪ੍ਰੇਰਿਤ ਕੀਤਾ ਜਾ ਰਿਹਾ ਹੈ| ਕਿਸਾਨ ਵੱਲੋਂ ਹੋਰ ਕਿਸਾਨਾਂ ਨੂੰ ਮੁਫਤ ਪੁਰਾਣੀ ਤੋਂ ਪੁਰਾਣੀ ਲੱਸੀ ਅਤੇ ਪੀ.ਏ.ਯੂ. ਲੁਧਿਆਣਾ ਤੋਂ ਪ੍ਰਾਪਤ ਡੀਕੰਪੋਜਰ ਨੂੰ ਵਧਾ ਕੇ ਤਿਆਰ ਕੀਤਾ ਡੀਕੰਪੋਜਰ ਦਿੱਤਾ ਜਾ ਰਿਹਾ ਹੈ|

Leave a Reply

Your email address will not be published. Required fields are marked *