ਵਾਤਾਵਰਨ ਸੰਭਾਲ ਅਤੇ ਹੁਨਰ ਵਿਕਾਸ ਸੰਬੰਧੀ ਸਮਾਗਮ ਕਰਵਾਇਆ

ਚੰਡੀਗੜ੍ਹ, 22 ਸਤੰਬਰ (ਸ.ਬ.) ਸਰਕਾਰੀ ਮਾਡਲ ਹਾਈ ਸਕੂਲ ਆਰ ਸੀ 2 ਧਨਾਸ ਵਿੱਚ ਅਧਿਆਪਕਾਂ ਲਈ ਵਾਤਾਵਰਣ ਸੰਭਾਲ ਅਤੇ ਹੁਨਰ ਵਿਕਾਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਹ ਪ੍ਰੋਗਰਾਮ ਚਾਰ ਸੈਸ਼ਨਾਂ ਵਿੱਚ ਪੂਰਾ ਕੀਤਾ ਗਿਆ| ਪਹਿਲੇ ਸੈਸ਼ਨ ਵਿੱਚ ਸ੍ਰ. ਜਗਜੀਤ ਸਿੰਘ ਨੇ ਅਧਿਆਪਕਾਂ ਨੂੰ ਸਾਫਟਵੇਅਰ ਸੰਸਾਧਨਾਂ ਦੀ ਜਾਣਕਾਰੀ ਦਿੱਤੀ| ਅਗਲੇ ਸੈਸ਼ਨ ਵਿੱਚ ਡਾ. ਅਰੁਣ ਬੰਸਲ ਨੇ ਤਕਨਾਲੋਜੀ ਦੀ ਸਹਿ ਵਰਤੋਂ ਅਤੇ ਸਮੇਂ ਦੇ ਮਹੱਤਵ ਬਾਰੇ ਵਿਸ਼ਲੇਸ਼ਣ ਕੀਤਾ|
ਤੀਜੇ ਸੈਸ਼ਨ ਵਿੱਚ ਡਾ. ਗੀਤਰਾ ਅਰੌੜਾ ਪੀ. ਈ. ਸੀ. ਵਲੋਂ ਤੁੰਦਰੁਸਤ ਜੀਵਨ ਸ਼ੈਲੀ ਸਬੰਧੀ ਵਿਚਾਰ ਕੀਤਾ ਗਿਆ| ਚੌਥੇ ਸੈਸ਼ਨ ਵਿੱਚ ਥੀਏਟਰ ਕਲਾਕਾਰ ਜੱਗੀ ਵਲੋਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਪੌਦੇ ਲਗਾਏ ਗਏ| ਇਸ ਮੌਕੇ ਸ੍ਰ. ਜੱਗੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਵਿਦਿਆਰਥੀਆਂ ਨੂੰ ‘ਨੁੱਕੜ ਨਾਟਕ’ ਅਤੇ ਥੀਏਟਰ ਨਾਲ ਜੋੜਨਗੇ|
ਸ੍ਰੀਮਤੀ ਰਵਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਇਹ ਸੁਧਾਰ ਮੀਲ ਪੱਥਰ ਸਾਬਿਤ ਹੋਣਗੇ| ਉਨ੍ਹਾਂ ਵਲੋਂ ਅਧਿਆਪਕਾਂ ਨੂੰ 10 ਦਿਨ ਦੀ ਆਈ ਟੀ ਟ੍ਰੇਨਿੰਗ ਲਈ ਸੱਦਾ ਦਿੱਤਾ ਗਿਆ|

Leave a Reply

Your email address will not be published. Required fields are marked *