ਵਾਰਡਬੰਦੀ : ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਵਾਰਡਬੰਦੀ ਬਾਰੇ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ, ਹੁਣ ਤਕ ਦੀ ਕਾਰਵਾਈ ਦਾ ਵੇਰਵਾ ਮੰਗਿਆ

ਐਸ. ਏ. ਐਸ ਨਗਰ, 29 ਅਗਸਤ (ਸ.ਬ.)  ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਨੇ ਨਗਰ ਨਿਗਮ ਦੀ ਵਾਰਡਬੰਦੀ ਬਾਰੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਹੈ| ਸ੍ਰ. ਸੇਠੀ ਨੇ ਦੱਸਿਆ ਕਿ ਉਹਨਾਂ ਵਲੋਂ ਸੂਚਨਾ ਦੇ ਅਧਿਕਾਰ ਕਾਨੂੰਨ 2005 ਦੇ ਤਹਿਤ ਵਾਰਡਬੰਦੀ ਬਾਰੇ ਜਾਣਕਾਰੀ ਮੰਗੀ ਗਈ ਹੈ| 
ਸ੍ਰ. ਸੇਠੀ ਨੇ ਦੱਸਿਆ ਕਿ ਨਗਰ ਨਿਗਮ ਦੀ ਹੋਣ ਵਾਲੀ ਚੋਣ ਸੰਬੰਧੀ ਕੀਤੀ ਜਾਣ ਵਾਲੀ ਵਾਰਡਬੰਦੀ ਬਾਰਜੇ ਬਹੁਤ ਸਾਰੀਆਂ ਕਿਆਸ ਅਰਾਈਆਂ ਚਲ ਰਹੀਆਂ ਹਨ| ਇਹ ਕੰਮ ਪ੍ਹਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਹੋਵੇ ਅਤੇ ਇਸ ਸੰਬੰਧੀ ਕੋਈ ਪੱਚਖਪਾਤ ਨਾ ਹੋਵੇ ਇਸ ਲਈ ਉਹਨਾਂ ਨੇ ਸੂਚਨਾ ਦੇ ਅਧਿਕਾਰ ਤਹਿਤ ਵਾਰਡਬੰਦੀ ਬਾਰੇ ਹੁਣ ਤਕ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਦੀ ਜਾਣਕਾਰੀ ਮੰਗੀ ਹੈ| ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਸ੍ਰੀ ਸੇਠੀ ਵਲੋਂ ਨਗਰ ਨਿਗਮ ਨੂੰ ਵਾਰਡਬੰਦੀ ਦੀ ਕਾਰਵਾਈ ਬਾਰੇ ਲੀਗਲ ਨੋਟਿਸ ਵੀ ਭੇਜਿਆ ਗਿਆ ਸੀ ਅਤੇ ਹੁਣ ਉਹਨਾਂ ਨੇ ਇਸ ਸੰਬੰਧੀ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਦੀ ਮੰਗ ਕੀਤੀ ਹੈ|
ਇਸ ਸੰਬੰਧੀ ਸ੍ਰ. ਸੇਠੀ ਨੇ ਪੁੱਛਿਆ ਹੈ ਕਿ ਮੁਹਾਲੀ ਨਗਰ ਨਿਗਮ ਅਧੀਨ ਆਉਂਦੀਆਂ ਵਾਰਡਾਂ ਦੀ ਵਾਰਡ ਬੰਦੀ ਲਈ ਜਿਹੜਾ ਡੇਰ-ਟੂ-ਡੋਰ ਵਾਰਡ ਵਾਈਜ਼ ਸਰਵੇ ਕੀਤਾ ਗਿਆ ਉਹ ਕਦੋਂ ਸ਼ੁਰੂ ਕੀਤਾ ਗਿਆ ਅਤੇ ਕਦੋਂ ਖਤਮ ਕੀਤਾ ਗਿਆ (ਭਾਵ ਕਿਸ ਮਿਤੀ ਤੋਂ ਕਿਸ ਮਿਤੀ ਤੱਕ ਇਹ ਸਰਵੇ ਕੀਤਾ ਗਿਆ)| ਉਹਨਾਂ ਇਸ ਸੰਬੰਧੀ ਪੂਰੀ ਜਾਣਕਾਰੀ ਅਤੇ ਇਸ ਸਰਵੇ ਸਬੰਧੀ ਜੋ ਵੀ ਰਜਿਸਟਰ ਆਦਿ ਮੇਨਟੇਨ ਕੀਤਾ ਗਿਆ ਹੈ ਉਸ ਦੀ ਕਾਪੀ ਵੀ ਮੰਗੀ ਹੈ| 
ਉਹਨਾਂ ਪੁੱਛਿਆ ਹੈ ਕਿ ਜੇਕਰ ਵਾਰਡਬੰਦੀ ਲਈ ਕੋਈ ਏਜੰਸੀ ਹਾਇਰ ਕੀਤੀ ਗਈ ਹੈ ਤਾਂ ਉਸ ਦਾ ਮੁਕੰਮਲ ਵੇਰਵਾ ਦਿੱਤਾ ਜਾਵੇ ਅਤੇ ਇਹ                     ਏਜੰਸੀ ਦੀ ਚੌਣ ਕਿਸ ਵਿਧੀ ਜਾਂ ਰੂਲਾਂ ਅਤੇ ਹਦਾਇਤਾਂ ਅਧੀਨ ਕੀਤੀ ਗਈ ਉਸ ਦਾ ਵੀ ਵੇਰਵਾ ਦਿੱਤਾ ਜਾਵੇ| ਉਹਨਾਂ ਇਹ ਵੀ ਪੁੱਛਿਆ ਹੈ ਕਿ ਵਾਰਡਬੰਦੀ ਲਈ ਜੋ ਸਰਵੇ ਕੀਤਾ ਗਿਆ ਜੇਕਰ ਉਹ ਕਿਸ ਏਜੰਸੀ ਜਾਂ ਕਿਹੜੇ ਸਰਕਾਰੀ ਕਰਮਚਾਰੀਆਂ ਵੱਲੋਂ ਕੀਤਾ ਗਿਆ ਹੈ ਅਤੇ ਸਰਵੇ ਕਰਨ ਵਾਲੇ ਵਿਅਕਤੀਆਂ ਦਾ ਨਾਮ ਅਤੇ ਫੋਨ ਨੰਬਰ ਸਮੇਤ ਪੂਰੀ ਜਾਣਕਾਰੀ ਦਿੱਤੀ ਜਾਵੇ| 
ਇਸਦੇ ਨਾਲ ਹੀ ਉਹਨਾਂ ਨੇ ਵਾਰਡਬੰਦੀ ਕਰਨ ਲਈ ਆਬਾਦੀ ਦਾ ਆਧਾਰ (ਭਾਵ ਕਿਸ ਸਾਲ ਨੂੰ ਆਧਾਰ ਮੰਨਿਆ ਗਿਆ) ਦੀ ਜਾਣਕਾਰੀ ਅਤੇ ਡੀਲਿਮਿਟੇਸ਼ਨ ਬੋਰਡ ਦੇ ਮੈਬਰਾਂ ਦਾ  ਵੇਰਵਾ ਅਤੇ ਇਸ ਬੋਰਡ ਵੱਲੋਂ ਕੀਤੀਆਂ ਗਈਆਂ ਮੀਟਿੰਗ ਦੀਆਂ ਕਾਰਵਾਈ ਰਿਪੋਰਟਾਂ, ਵਾਰਡਬੰਦੀ ਕਰਨ ਲਈ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਖੇਤਰ ਨੂੰ ਕੁੱਲ ਕਿੱਨੇ ਹਿੱਸਿਆਂ ਵਿਚ ਵੰਡਿਆਂ ਗਿਆ ਹੈ ਅਤੇ ਵਾਰਡਬੰਦੀ ਵਿਉਤ ਵੇਲੇ ਰਿਜ਼ਰਵ ਕੀਤੇ ਵਾਰਡਾਂ ਦੀ ਗਿਣਤੀ (ਕੈਟਾਗਿਰੀ ਵਾਈਜ਼) ਅਤੇ ਕਿਸ ਆਧਾਰ ਤੇ ਰਿਜ਼ਰਵੇਸ਼ਨ ਕੀਤੀ ਗਈ ਹੈ ਦਾ ਮੁਕੰਮਲ ਵੇਰਵਾ ਵੀ ਮੰਗਿਆ ਹੈ| 
ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਉਕਤ ਸੂਚਨਾ ਸਬੰਧੀ ਜੇਕਰ ਦਫਤਰ ਵੱਲੋਂ ਕੋਈ ਖਰਚਾ ਆਦਿ ਮੁਕੱਰਰ ਕੀਤਾ ਜਾਂਦਾ ਹੈ ਤਾਂ ਉਹਨਾਂ ਵਲੋਂ ਉਸ ਦੀ ਮੁਕੰਮਲ ਅਦਾਇਗੀ ਕੀਤੀ ਜਾਵੇਗੀ|

Leave a Reply

Your email address will not be published. Required fields are marked *