ਵਾਰਡ ਦੇ ਵਿਕਾਸ ਲਈ ਵਚਨਬੱਧ ਹਾਂ: ਅਸ਼ੋਕ ਝਾਅ

ਐਸ. ਏ. ਐਸ ਨਗਰ, 12 ਜੂਨ (ਸ.ਬ.) ਵਾਰਡ ਨੰ-8 ਦੇ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਫੇਜ਼-5 ਵਿੱਚ ਪਾਰਕਾਂ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ| ਇਸ ਮੌਕੇ ਸ੍ਰੀ ਅਸ਼ੋਕ ਝਾਅ ਨੇ ਕਿਹਾ ਕਿ ਉਹ ਵਾਰਡ ਦੇ ਸਰਬ ਪੱਖੀ ਵਿਕਾਸ ਲਈ ਵਚਨਬੱਧ ਹਨ| ਉਹਨਾਂ ਦੱਸਿਆ ਕਿ ਵਾਰਡ ਨੰ-8 ਦੇ 2 ਪਾਰਕਾਂ ਦੇ ਵਿਕਾਸ ਲਈ ਨਿਗਮ ਵੱਲੋਂ 7.60 ਲੱਖ ਦਾ ਮਤਾ ਪਾਸ ਕੀਤਾ ਗਿਆ ਸੀ ਜਿਸਦਾ ਕੰਮ ਹੁਣ ਸ਼ੁਰੂ ਕਰਵਾਇਆ ਗਿਆ ਹੈ| ਉਹਨਾਂ ਦੱਸਿਆ ਕਿ ਇਸ ਦੌਰਾਨ ਪਾਰਕ ਦੇ ਅੰਦਰ ਸੈਰ ਕਰਨ ਲਈ ਟ੍ਰੈਕ ਨੂੰ ਚੌੜਾ ਕਰਨ, ਝੂਲੇ ਲਗਾਉਣ ਅਤੇ ਹੋਰ ਕੰਮ ਕਰਵਾਏ ਜਾਣੇ ਹਨ| ਇਸ ਮੌਕੇ ਵਾਰਡ ਵਾਸੀਆਂ ਵੱਲੋਂ ਛੋਲੇ-ਭਟੂਰੇ ਅਤੇ ਲੱਸੀ ਦਾ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਾਰਡ ਵਾਸੀ ਵੀ ਹਾਜਿਰ ਸੀ|

Leave a Reply

Your email address will not be published. Required fields are marked *