ਵਾਰਡ ਦੇ ਵਿਕਾਸ ਲਈ ਵਚਨਬੱਧ ਹਾਂ: ਰਿਸ਼ਵ ਜੈਨ

ਐਸ. ਏ. ਐਸ ਨਗਰ,18 ਅਪ੍ਰੈਲ (ਸ.ਬ.) ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਵੱਲੋਂ ਵਾਰਡ ਨੰ-32 ਵਿੱਚ ਰਲੇਵੇ ਸਟੇਸ਼ਨ ਨੇੜੇ ਬਣੇ ਫਲੈਟਾਂ ਦੀ ਦੀਵਾਰ ਦਾ ਕੰਮ ਆਰੰਭ ਕਰਵਾਇਆ ਗਿਆ| ਇਸ ਮੌਕੇ ਬੋਲਦਿਆਂ ਸ੍ਰੀ ਰਿਸ਼ਵ ਜੈਨ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਵਾਰਡ ਦੇ ਵਸਨੀਕਾਂ ਦੀ ਮੰਗ ਅਨੁਸਾਰ ਨਿਗਮ ਵਿੱਚ ਮਤੇ ਪਾ ਕੇ ਐਸਟੀਮੇਟ ਪਾਸ ਕਰਵਾਏ ਜਾਂਦੇ ਹਨ ਅਤੇ ਉਹ ਆਪਣੇ ਵਾਰਡ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ| ਉਹਨਾਂ ਦੱਸਿਆ ਕਿ ਇਸ ਕੰਮ ਤੇ 14 ਲੱਖ 85 ਹਜਾਰ ਦਾ ਖਰਚਾ ਆਉਂਦਾ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ, ਰਾਜ ਕੁਮਾਰ, ਐਸ. ਐਸ. ਗਿੱਲ, ਇਕਬਾਲ ਖਾਲ, ਤਪੇਸ਼ਵਰ ਦੱਤ, ਜੇ. ਐਸ. ਗਿੱਲ, ਜਸਵਿੰਦਰ ਕੌਰ, ਹਰਜਿੰਦਰ ਕੌਰ, ਸ਼ਸ਼ੀ, ਉਕਾਰਜੀਤ ਕੌਰ ਚਾਹਲ ਬਾਲ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *