ਵਾਰਡ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਾਂ : ਰਮਨਪ੍ਰੀਤ ਕੌਰ ਕੁੰਭੜਾ

ਵਾਰਡ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਾਂ : ਰਮਨਪ੍ਰੀਤ ਕੌਰ ਕੁੰਭੜਾ
ਪਿੰਡ ਕੁੰਭੜਾ ਵਿੱਚ ਨਵੇਂ ਟਿਊਬਵੈਲ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 12 ਜਨਵਰੀ (ਸ.ਬ.) ਵਾਰਡ ਨੰਬਰ 39 ਵਿਖੇ ਇਲਾਕਾ ਕੌਂਸਲਰ ਬੀਬੀ ਰਮਨਪ੍ਰੀਤ ਕੌਰ ਕੁੰਭੜਾ ਵਲੋਂ ਨਵਾਂ ਟਿਊਬਵੈਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਰਮਨਪ੍ਰੀਤ ਕੌਰ ਕੁੰਭੜਾ ਕੌਂਸਲਰ ਨੇ ਕਿਹਾ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਟਿਊਬਵੈਲ ਹੁੰਦਾ ਸੀ ਜੋ ਕਿ ਖਰਾਬ ਹੋ ਗਿਆ, ਜਿਸ ਕਰਕੇ ਹੁਣ ਇਥੇ ਨਵਾਂ ਟਿਊਬਵੈਲ ਲਗਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਇਹ ਕੰਮ ਉਪਰ ਕਰੀਬ 27 ਲੱਖ ਦੀ ਲਾਗਤ ਆਵੇਗੀ| ਉਹਨਾਂ ਕਿਹਾ ਕਿ ਇਸ ਇਲਾਕੇ ਲਈ ਇਕ ਹੋਰ ਵੀ ਟਿਊਬਵੈਲ ਪਾਸ ਹੋ ਚੁੱਕਿਆ ਹੈ, ਉਸ ਨੂੰ ਲਗਾਉਣ ਲਈ ਵੀ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ|
ਉਹਨਾਂ ਕਿਹਾ ਕਿ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਇਸ ਵਾਰਡ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਇਸ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ|
ਇਸ ਮੌਕੇ ਅਕਾਲੀ ਦਲ ਦੇ ਜਿਲ੍ਹਾ ਸੀ. ਮੀਤ ਪ੍ਰਧਾਨ ਸ੍ਰ. ਹਰਮੇਲ ਸਿੰਘ ਟੌਹੜਾ, ਪੰਚ ਅਮਰੀਕ ਸਿੰਘ, ਸਾਬਕਾ ਪੰਚ ਰਸਵੀਰ ਸਿੰਘ, ਅਛਰਾ ਸਿੰਘ, ਕਾਕਾ ਸਿੰਘ, ਸਰੂਪ ਸਿੰਘ, ਹਰਫੂਲ ਸਿੰਘ, ਚੰਦ ਸਿੰਘ ਤੇ ਵੱਡੀ ਗਿਣਤੀ ਮਹਿਲਾਵਾਂ ਮੌਜੂਦ ਸਨ|

Leave a Reply

Your email address will not be published. Required fields are marked *